ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਾਇਆ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼
Publish Date: Thu, 08 Jan 2026 04:24 PM (IST)
Updated Date: Thu, 08 Jan 2026 04:27 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਨੈਸ਼ਨਲ ਬੈਂਕ ਦੀ ਆਰਿਆ ਸਮਾਜ ਚੌਕ ਬ੍ਰਾਂਚ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਅਤੇ ਉਤਸ਼ਾਹ ਨਾਲ ਪੂਰੀ-ਛੋਲੇ ਦਾ ਲੰਗਰ ਲਾਇਆ ਗਿਆ। ਇਸ ਦੌਰਾਨ ਲੰਗਰ ਦੀ ਸੇਵਾ ਵਿਚ ਬੈਂਕ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸੇਵਾ ਭਾਵਨਾ ਨਾਲ ਪੂਰੇ ਪ੍ਰਬੰਧ ਕੀਤੇ ਗਏ। ਸਮਾਗਮ ਦੌਰਾਨ ਗੁਰੂ ਇਤਿਹਾਸ ਦਾ ਸਿਮਰਨ ਕਰਦੇ ਹੋਏ ਭਾਈਚਾਰੇ, ਸੇਵਾ ਅਤੇ ਸਮਰਪਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਮੁੱਖ ਸ਼ਾਖਾ ਪ੍ਰਬੰਧਕ ਕੁਲਪ੍ਰੀਤ ਸਿੰਘ ਦੇਦ, ਗੌਰਵ ਸੂਦ, ਨਵਲੀਨ ਸਿੰਘ, ਮਨਦੀਪ ਸਿੰਘ, ਜਗਦੀਸ਼ ਗਿੱਲ ਸਮੇਤ ਸਮੂਹ ਬੈਂਕ ਸਟਾਫ਼ ਹਾਜ਼ਰ ਰਿਹਾ।