ਭਾਕਿਯੂ ਦੀ ਹੋਈ ਮਹੀਨਵਾਰ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਦੀ ਮਹੀਨਵਾਰ ਮੀਟਿੰਗ ਹੋਈ
Publish Date: Wed, 07 Jan 2026 05:25 PM (IST)
Updated Date: Thu, 08 Jan 2026 04:03 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈਰੂਪਾ : ਬਲਾਕ ਫੂਲ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮਹੀਨਾਵਾਰ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਕਿਸਾਨੀ ਸਮੱਸਿਆਵਾਂ, ਆਮ ਵਰਗ ਦੀ ਮੁਸ਼ਕਲਾਂ ਅਤੇ ਸਰਕਾਰ ਵੱਲੋਂ ਲਾਗੂ ਕੀਤੀਆਂ ਨੀਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਕਿ 16 ਜਨਵਰੀ ਨੂੰ ਸਾਰੇ ਭਾਰਤ ਵਿਚ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਧਰਨੇ ਲਗਾ ਕੇ ਮੰਗ ਪੱਤਰ ਦਿੱਤੇ ਜਾਣਗੇ। ਇਸ ਦੇ ਨਾਲ ਪਿੰਡਾਂ ’ਚ ਦਿੱਲੀ ਕਿਸਾਨ ਮੋਰਚੇ ਦੀ 5ਵੀਂ ਵਰੇਗੰਢ ਮਨਾਉਣ ਲਈ ਟਰੈਕਟਰ ਮਾਰਚ ਦੀ ਤਿਆਰੀਆਂ ਤੇਜ਼ ਕੀਤੀਆਂ ਗਈਆਂ। ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਦਿਆਲਪੁਰਾ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ, ਸੀਡ ਬਿੱਲ, ਚਾਰ ਲੇਬਰ ਕੋਡ ਤੇ ਮਨਰੇਗਾ ਸਕੀਮ ਦੇ ਨਾਮ ਬਦਲ ਕੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਿੱਢਣ ਦੀ ਕੋਸ਼ਿਸ਼ਾਂ ਦੇ ਖਿਲਾਫ਼ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵੱਲੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਤੇ ਇਨ੍ਹਾਂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ। ਇਸ ਮੌਕੇ ਸੂਬੇ ਭਰ ਦੇ ਟੋਲ ਪਲਾਜਿਆਂ ਨੂੰ 12 ਜਨਵਰੀ ਨੂੰ ਮੁਫ਼ਤ ਕਰਨ ਦਾ ਐਲਾਨ ਵੀ ਕੀਤਾ। ਮੀਟਿੰਗ ’ਚ ਜਰਨੈਲ ਸਿੰਘ (ਇਕਾਈ ਪ੍ਰਧਾਨ ਕਾਂਗੜ), ਪੁਸ਼ਪਿੰਦਰ ਸਿੰਘ (ਇਕਾਈ ਪ੍ਰਧਾਨ ਆਦਮਪੁਰਾ), ਗੁਰਜੰਟ ਸਿੰਘ (ਖਜਾਨਚੀ ਢਿਪਾਲੀ), ਜਗਰਾਜ ਸਿੰਘ (ਜਨਰਲ ਸਕੱਤਰ ਫੂਲੇਵਾਲਾ), ਹਰਮੇਲ ਸਿੰਘ (ਜਨਰਲ ਸਕੱਤਰ ਭਾਈ ਰੂਪਾ), ਚਮਕੌਰ ਸਿੰਘ (ਜਨਰਲ ਸਕੱਤਰ ਸੇਲਬਰਾਹ) ਸਮੇਤ ਕਈ ਆਗੂ ਹਾਜ਼ਰ ਸਨ।