ਬੀ
ਬੀਐੱਸ ਭੁੱਲਰ ਦੇ ਅਕਾਲ ਚਲਾਣੇ ’ਤੇ ਇਲਾਕੇ ’ਚ ਸੋਗ ਦੀ ਲਹਿਰ
ਬਲਵਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣੇ ’ਤੇ ਇਲਾਕੇ ’ਚ ਸੋਗ ਦੀ ਲਹਿਰ
Publish Date: Wed, 07 Jan 2026 05:12 PM (IST)
Updated Date: Thu, 08 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਨੀਅਰ ਟਕਸਾਲੀ ਕਾਂਗਰਸੀ ਆਗੂ ਬਲਵਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣੇ ਨਾਲ ਪਿੰਡ ਤੇ ਆਸ-ਪਾਸ ਦੇ ਖੇਤਰਾਂ ਵਿੱਚ ਡੂੰਘਾ ਸੋਗ ਛਾ ਗਿਆ ਹੈ। ਭੁੱਲਰ ਨੇ 31 ਦਸੰਬਰ 2025 ਨੂੰ ਅਚਾਨਕ ਸਰੀਰ ਛੱਡ ਦਿੱਤਾ। ਉਹ ਆਪਣੇ ਪਿੱਛੇ ਭਰਿਆ-ਪੂਰਾ ਪਰਿਵਾਰ, ਰਿਸ਼ਤੇਦਾਰ ਅਤੇ ਅਨੇਕਾਂ ਸਨੇਹੀ ਛੱਡ ਗਏ ਹਨ। ਉਹ ਸਾਦਗੀਪਸੰਦ, ਮਿਹਨਤੀ ਤੇ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ। ਉਹ ਪਿੰਡ ਦੇ ਧਾਰਮਿਕ, ਸਮਾਜਿਕ ਤੇ ਪਰਿਵਾਰਕ ਕਾਰਜਾਂ ਵਿੱਚ ਉਹ ਹਮੇਸ਼ਾ ਅਗਵਾਈ ਕਰਦੇ ਰਹੇ। ਉਨ੍ਹਾਂ ਦੀ ਅਚਾਨਕ ਵਿਛੋੜੇ ਦੀ ਖ਼ਬਰ ਨਾਲ ਪਿੰਡ ਵਾਸੀਆਂ ਅਤੇ ਸਨੇਹੀਆਂ ਨੂੰ ਭਾਰੀ ਝਟਕਾ ਲੱਗਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਬਲਵਿੰਦਰ ਸਿੰਘ ਭੁੱਲਰ ਦੀ ਆਤਮਿਕ ਸ਼ਾਂਤੀ ਰੱਖੇ ਸਹਿਜ ਪਾਠ ਦੇ ਭੋਗ 9 ਜਨਵਰੀ 2026 (ਸ਼ੁੱਕਰਵਾਰ) ਨੂੰ ਗੁਰਦੁਆਰਾ ਸ਼ਹੀਦ ਸਿੰਘ ਪਿੰਡ ਕੋਟੜਾ ਕੌੜਿਆਵਾਲਾ ਵਿਖੇ ਸਵੇਰੇ 11:30 ਤੋਂ 12:30 ਵਜੇ ਤਕ ਪਾਏ ਜਾਣਗੇ।