128ਵੇਂ ਸਰੀਰਦਾਨੀ ਬਣੇ ਸੇਵਾਦਾਰ ਹਰੀ ਸ਼ਰਨ ਯਾਦਵ
128ਵੇਂ ਸਰੀਰਦਾਨੀ ਬਣੇ ਸੇਵਾਦਾਰ ਹਰੀ ਸ਼ਰਨ ਯਾਦਵ
Publish Date: Wed, 07 Jan 2026 04:47 PM (IST)
Updated Date: Thu, 08 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਲਾਕ ਬਠਿੰਡਾ ’ਚ 128ਵਾਂ ਸਰੀਰਦਾਨ ਹੋਇਆ। ਜਾਣਕਾਰੀ ਅਨੁਸਾਰ ਸੇਵਾਦਾਰ ਹਰੀ ਸ਼ਰਨ ਯਾਦਵ ਇੰਸਾਂ (69) ਗਲੀ ਨੰ.3, ਅਰਜੁਨ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੀ ਪਤਨੀ ਕਲਾਵਤੀ ਇੰਸਾਂ, ਪੁੱਤਰ ਕ੍ਰਿਸ਼ਨ ਇੰਸਾਂ, ਸ਼ਿਵ ਕੁਮਾਰ ਇੰਸਾਂ, ਧੀ ਡਿੰਪਲ ਇੰਸਾਂ, ਜਵਾਈ ਵਿਨੋਦ ਇੰਸਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਕੇਡੀ ਮੈਡੀਕਲ ਕਾਲਜ ਹਸਪਤਾਲ ਤੇ ਰਿਸਰਚ ਸੈਂਟਰ, ਮਥੁਰਾ-ਦਿੱਲੀ ਰੋਡ, ਮਥੁਰਾ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਅਮਰਿੰਦਰ ਸਿੰਘ ਇੰਸਾਂ, ਮੇਘ ਰਾਜ ਇੰਸਾਂ, ਭੈਣ ਕੁਲਦੀਪ ਇੰਸਾਂ, ਚਰਨਜੀਤ ਇੰਸਾਂ, ਜਸਵੰਤ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਇੰਜੀਨੀੱਅਰ ਗੁਰਤੇਜ ਸਿੰਘ ਇੰਸਾਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ।