ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਸਬੰਧੀ ਵਿਚਾਰਾਂ
ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਸਬੰਧੀ ਕੀਤੀਆਂ ਵਿਚਾਰਾਂ
Publish Date: Wed, 07 Jan 2026 04:45 PM (IST)
Updated Date: Thu, 08 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜੱਚਾ-ਬੱਚਾ ਸਿਹਤ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਤੇ ਮਾਂ-ਬੱਚੇ ਦੀ ਮੌਤ ਦਰ ਘਟਾਉਣ ਲਈ ਸਿਵਲ ਸਰਜਨ ਦਫ਼ਤਰ ਬਠਿੰਡਾ ’ਚ ਮੀਟਿੰਗ ਕੀਤੀ ਗਈ। ਡਾ. ਤਪਿੰਦਰਜੋਤ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਮਾਹਿਰਾਂ ਨੇ ਭਾਗੀਦਾਰਾਂ ਨਾਲ ਜਣੇਪੇ ਦੌਰਾਨ ਤੇ ਇਕ ਸਾਲ ਤਕ ਦੇ ਬੱਚਿਆਂ ਦੀ ਮੌਤ ਦਰ ਕੰਟਰੋਲ ਕਰਨ ਸਬੰਧੀ ਵਿਚਾਰਾਂ ਕੀਤੀਆਂ। ਮੀਟਿੰਗ ਦੌਰਾਨ ਗਰਭਵਤੀ ਮਾਵਾਂ ਦੀ ਸੰਭਾਲ, ਬੱਚਿਆਂ ਦੀ ਵਿਸ਼ੇਸ਼ ਦੇਖਭਾਲ, ਸੰਪੂਰਨ ਟੀਕਾਕਰਨ ਤੇ ਮੁਫ਼ਤ ਇਲਾਜ ਵਰਗੇ ਉਪਰਾਲਿਆਂ ਬਾਰੇ ਵਿਚਾਰ ਕੀਤੇ। ਸਿਹਤ ਸੰਸਥਾਵਾਂ ’ਚ ਮਾਹਿਰਾਂ ਵੱਲੋਂ ਸੁਰੱਖਿਅਤ ਜਣੇਪੇ ਦੀ ਪ੍ਰਕਿਰਿਆ ਯਕੀਨੀ ਬਣਾਈ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਤੇ ਡੀਪੀਐੱਮ ਗਾਇਤਰੀ ਮਹਾਜਨ ਵੀ ਹਾਜ਼ਰ ਸਨ।