ਇਮਾਨਦਾਰੀ ਅਜੇ ਵੀ ਜ਼ਿੰਦਾ ਹੈ
ਇਮਾਨਦਾਰੀ ਅਜੇ ਵੀ ਜ਼ਿੰਦਾ ਹੈ
Publish Date: Wed, 07 Jan 2026 04:26 PM (IST)
Updated Date: Thu, 08 Jan 2026 04:00 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਕੌਣ ਕਹਿੰਦਾ ਹੈ ਕਿ ਅੱਜ ਦੇ ਸਮੇਂ ਵਿਚ ਇਮਾਨਦਾਰੀ ਖਤਮ ਹੋ ਚੁੱਕੀ ਹੈ। ਰਾਮਾਂ ਮੰਡੀ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੈਪਾਲ ਨੇ ਅੱਜ ਇਮਾਨਦਾਰੀ ਦੀ ਇਕ ਸ਼ਲਾਘਾਯੋਗ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ ਸੁਨੀਲ ਕੁਮਾਰ, ਵਾਸੀ ਹਿਸਾਰ (ਹਰਿਆਣਾ) ਦਾ ਪਰਸ ਕਿਤੇ ਡਿੱਗ ਗਿਆ ਸੀ। ਇਹ ਪਰਸ ਵਿਜੈਪਾਲ ਨੂੰ ਮਿਲਿਆ, ਜਿਸ ਵਿਚ ਕੁਝ ਨਕਦੀ ਦੇ ਨਾਲ ਨਾਲ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਵਿਜੈਪਾਲ ਨੇ ਇਮਾਨਦਾਰੀ ਦਿਖਾਉਂਦੇ ਹੋਏ ਪਰਸ ਦੇ ਮਾਲਕ ਸੁਨੀਲ ਕੁਮਾਰ ਨਾਲ ਸੰਪਰਕ ਕਰਕੇ ਉਸਨੂੰ ਪਰਸ ਸੁਰੱਖਿਅਤ ਤਰੀਕੇ ਨਾਲ ਵਾਪਸ ਕਰ ਦਿੱਤਾ। ਇਸ ਮਨੁੱਖਤਾ ਭਰੇ ਕਦਮ ਨਾਲ ਉਨ੍ਹਾਂ ਨੇ ਸਮਾਜ ਵਿਚ ਇਕ ਵੱਖਰੀ ਅਤੇ ਪ੍ਰੇਰਣਾਦਾਇਕ ਮਿਸਾਲ ਪੈਦਾ ਕੀਤੀ ਹੈ। ਸੁਨੀਲ ਕੁਮਾਰ ਵੱਲੋਂ ਵਿਜੈਪਾਲ ਦਾ ਧੰਨਵਾਦ ਕੀਤਾ।