ਰਵੀਦਾਸੀਆ ਸਮਾਜ ਵੱਲੋਂ ਹਰਸਿਮਰਤ ਬਾਦਲ ਨੂੰ ਮੰਗ ਪੱਤਰ
ਰਵੀਦਾਸੀਆ ਸਮਾਜ ਨੇ ਹਰਸਿਮਰਤ ਕੌਰ ਬਾਦਲ ਨੂੰ ਸੌਂਪਿਆ ਮੰਗ ਪੱਤਰ
Publish Date: Tue, 06 Jan 2026 08:29 PM (IST)
Updated Date: Wed, 07 Jan 2026 04:09 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ 1 ਫਰਵਰੀ 2026 ਨੂੰ ਉਨ੍ਹਾਂ ਦੇ ਜਨਮ ਸਥਾਨ ਗੋਵਰਧਨ ਕਾਸ਼ੀ, ਬਨਾਰਸ ਵਿਖੇ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਪਾਵਨ ਮੌਕੇ ’ਤੇ ਮਾਲਵਾ ਖੇਤਰ ਦੀਆਂ ਸਾਧ ਸੰਗਤਾਂ ਵੱਡੀ ਗਿਣਤੀ ਵਿਚ ਬਨਾਰਸ ਜਾਣ ਲਈ ਤਿਆਰੀਆਂ ਕਰ ਰਹੀਆਂ ਹਨ। ਸਾਧ ਸੰਗਤ ਦੀ ਇਸ ਵਧਦੀ ਆਸਥਾ ਅਤੇ ਲੋੜ ਨੂੰ ਦੇਖਦੇ ਹੋਏ ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ (ਪੰਜਾਬ) ਵੱਲੋਂ ਬਠਿੰਡਾ ਤੋਂ ਬਨਾਰਸ ਸਪੈਸ਼ਲ ਟ੍ਰੇਨ ਚਲਾਉਣ ਅਤੇ ਸ਼ਿਵ ਗੰਗਾ ਐਕਸਪ੍ਰੈਸ ਨੂੰ ਬਠਿੰਡਾ ਤਕ ਐਕਸਟੈਂਡ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ ਦੇ ਪ੍ਰਧਾਨ ਮਹਿੰਦਰ ਪਾਲ ਦੀ ਅਗਵਾਈ ਹੇਠ ਰਾਜੇਸ਼ ਕੁਮਾਰ ਬੰਟੀ (ਪ੍ਰਧਾਨ, ਸ੍ਰੀ ਗੁਰੂ ਰਵੀਦਾਸ ਸਭਾ ਆਵਾ ਬਸਤੀ), ਪ੍ਰਦੀਪ ਨਾਹਰ (ਭੀਮ ਆਰਮੀ) ਸਮੇਤ ਰਵੀਦਾਸੀਆ ਸਮਾਜ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਪਾਰਲੀਮੈਂਟ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ 30 ਜਨਵਰੀ 2026 ਨੂੰ ਬਠਿੰਡਾ ਤੋਂ ਬਨਾਰਸ ਸਪੈਸ਼ਲ ਟ੍ਰੇਨ ਚਲਾਉਣ ਦੀ ਮੰਗ ਕੀਤੀ ਗਈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਤੋਂ ਬਨਾਰਸ ਸਪੈਸ਼ਲ ਟ੍ਰੇਨ ਚਲਾਉਣ ਅਤੇ ਸ਼ਿਵ ਗੰਗਾ ਐਕਸਪ੍ਰੈਸ਼ ਨੂੰ ਬਠਿੰਡਾ ਤਕ ਐਕਸਟੈਂਡ ਕਰਨ ਲਈ ਪੂਰੇ ਯਤਨ ਕੀਤੇ ਜਾਣਗੇ ਅਤੇ ਜਲਦ ਹੀ ਇਸ ਸਬੰਧੀ ਸਕਾਰਾਤਮਕ ਫੈਸਲਾ ਹੋਣ ਦੀ ਉਮੀਦ ਹੈ। ਇਸ ਮੌਕੇ ਸੁਖਦੇਵ ਸਿੰਘ ਗੁਰਥੜੀ, ਚਮਕੌਰ ਸਿੰਘ ਮਾਨ, ਬਬਲੀ ਢਿੱਲੋਂ, ਹਰਬੰਸ ਖਿੱਚੀ, ਸੋਹਣ ਲਾਲ ਨਾਹਰ, ਮੈਡਮ ਚੰਦਰ ਕਾਂਤਾ, ਰਾਜੇਸ਼ ਕੁਮਾਰ ਕੀਲਾਨੀਆ, ਦੀਪ ਚੰਦ, ਚੰਦਰ ਪ੍ਰਕਾਸ਼, ਮਨਫੂਲ ਚੰਦ, ਰੋਸ਼ਨ ਲਾਲ, ਵਰਿੰਦਰ ਖਿੱਚੀ ਅਤੇ ਰਵੀਦਾਸੀਆ ਮਹਾਂ ਪੰਚਾਇਤ ਦੇ ਸਮੂਹ ਮੈਂਬਰ ਹਾਜ਼ਰ ਸਨ।