ਆਈਪੀਐੱਨਬੀਓਏ ਵੱਲੋਂ ਡਾਇਰੀ ਤੇ ਕੈਲੰਡਰ ਜਾਰੀ
ਆਈਪੀਐਨਬੀਓਏ ਵੱਲੋਂ ਡਾਇਰੀ ਤੇ ਕੈਲੰਡਰ ਜਾਰੀ
Publish Date: Tue, 06 Jan 2026 08:11 PM (IST)
Updated Date: Wed, 07 Jan 2026 04:09 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫ਼ਿਸਰਜ਼ ਐਸੋਸੀਏਸ਼ਨ (ਆਈਪੀਐਨਬੀਓਏ), ਬਠਿੰਡਾ ਸਰਕਲ ਵੱਲੋਂ ਨਵੇਂ ਸਾਲ ਦੇ ਆਗਾਜ਼ ’ਤੇ ਸਾਲ 2026 ਦੀ ਡਾਇਰੀ, ਟੇਬਲ ਕੈਲੰਡਰ ਅਤੇ ਪੈਨ ਜਾਰੀ ਕਰਨ ਸਬੰਧੀ ਸਮਾਗਮ ਮੰਡਲ ਦਫ਼ਤਰ ਬਠਿੰਡਾ ਵਿਚ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਪੰਜਾਬ ਨੈਸ਼ਨਲ ਬੈਂਕ, ਬਠਿੰਡਾ ਮੰਡਲ ਦੇ ਮੰਡਲ ਪ੍ਰਮੁੱਖ ਦੀਪਕ ਮਹਤਾਨੀ ਵੱਲੋਂ ਕੀਤਾ ਗਿਆ। ਇਸ ਮੌਕੇ ਦੀਪਕ ਮਹਤਾਨੀ ਨੇ ਐਸੋਸੀਏਸ਼ਨ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਇਰੀ ਅਤੇ ਕੈਲੰਡਰ ਵਰਗੀਆਂ ਉਪਯੋਗੀ ਪ੍ਰਕਾਸ਼ਨਾਂ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰੋਜ਼ਾਨਾ ਕੰਮਕਾਜ ਦੀ ਯੋਜਨਾ ਬਣਾਉਣ ਵਿਚ ਸਹੂਲਤ ਮਿਲਦੀ ਹੈ। ਉਨ੍ਹਾਂ ਨੇ ਨਵੇਂ ਸਾਲ 2026 ਲਈ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈਆਂ ਦਿੰਦਿਆਂ ਬੈਂਕ ਦੇ ਵਿਕਾਸ ਅਤੇ ਗਾਹਕ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦਾ ਸੱਦਾ ਦਿੱਤਾ। ਐਸੋਸੀਏਸ਼ਨ ਦੇ ਸਕੱਤਰ ਨਵਲੀਨ ਸਿੰਘ ਅਤੇ ਪ੍ਰਧਾਨ ਮਨਦੀਪ ਸਿੰਘ ਨੇ ਵੀ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਅਧਿਕਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਰਹੀ ਹੈ। ਸਮਾਗਮ ਦੌਰਾਨ ਉਪ ਪ੍ਰਧਾਨ ਜਗਦੀਸ਼ ਗਿੱਲ, ਵਰਕਿੰਗ ਪ੍ਰਧਾਨ ਕਪਿਲ ਮਹੇਤਾ, ਜੁਆਇੰਟ ਸਕੱਤਰ ਨਵੀਨ ਕੁਮਾਰ, ਜਸਪ੍ਰੀਤ ਕੌਰ ਸਮੇਤ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹੇ।