ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਮੌਕੇ 105 ਯੂਨਿਟ ਖ਼ੂਨ ਕੀਤਾ ਇਕੱਤਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਾਇਆ
Publish Date: Tue, 06 Jan 2026 07:34 PM (IST)
Updated Date: Wed, 07 Jan 2026 04:08 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਦੇ ਮੌਕੇ ‘ਮਾਨਵ ਸੇਵਾ ਬਲੱਡ ਡੌਨਰਜ ਸੁਸਾਇਟੀ’ ਫੂਲ ਟਾਊਨ ਵੱਲੋਂ 14ਵਾਂ ਖੂਨਦਾਨ ਕੈਂਪ ਸਥਾਨਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਪ੍ਰਧਾਨ ਮੱਖਣ ਸਿੰਘ ਬੁੱਟਰ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 105 ਯੂਨਿਟ ਖੂਨਦਾਨ ਇਕੱਤਰ ਕੀਤੇ ਗਏ। ਕੈਂਪ ਦਾ ਉਦਘਾਟਨ ਸਿੱਖਿਆ ਮੰਡਲ ਦੇ ਸੇਵਾ ਮੁਕਤ ਉਪ ਸਕੱਤਰ ਰਣਜੀਤ ਸਿੰਘ ਮਾਨ, ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ ਮਾਨ, ਕਰਨੈਲ ਸਿੰਘ ਮਾਨ ਕੌਸ਼ਲਰ, ਸੁਖਦਰਸ਼ਨ ਸਿੰਘ (ਪਿਤਾ ਰਵੀ ਸਿੰਘ ਖਾਲਸਾ, ਕੈਨੇਡਾ) ਤੇ ਜਥੇ. ਰਾਮ ਸਿੰਘ ਜਟਾਣਾ ਵੱਲੋਂ ਰਿਬਨ ਕੱਟ ਕੇ ਕੀਤਾ। ਇਸ ਮੌਕੇ ਕੈਂਪ ਵਿਚ ਖੂਨਦਾਨੀਆਂ ਨੂੰ ਇਨਾਮਾਂ ਵੰਡਣ ਦਾ ਕੰਮ ਰਿਟਾਇਰਡ ਨਾਇਬ ਸੂਬੇਦਾਰ ਰਾਮ ਲਾਲ ਸਿੰਘ, ਇੰਜੀਨੀਅਰ ਇਕਬਾਲ ਸਿੰਘ ਜਟਾਣਾ ਅਤੇ ਬਲਾਕ ਐਜੂਕਟਰ ਅਫਸਰ ਜਸਪਾਲ ਸਿੰਘ ਜਟਾਣਾ ਨੇ ਕੀਤਾ। ਕੈਂਪ ਦੌਰਾਨ ਪ੍ਰਧਾਨ ਮੱਖਣ ਸਿੰਘ ਬੁੱਟਰ ਨੇ 59 ਵਾਰ ਖੂਨਦਾਨ ਕੀਤਾ। ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਭਾਈ ਰਵੀ ਸਿੰਘ ਖਾਲਸਾ ਕੈਨੇਡਾ ਅਤੇ ਉਨ੍ਹਾਂ ਦੀ ਮਾਤਾ ਰਾਜਿੰਦਰ ਕੌਰ ਦੀ ਨਿੱਘੀ ਯਾਦ ਵਿੱਚ ਪਰਿਵਾਰ ਵੱਲੋਂ ਸੁਸਾਇਟੀ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਕੈਂਪ ਨੂੰ ਪ੍ਰੈੱਸ ਕਲੱਬ ਰਾਮਪੁਰਾ ਫੂਲ, ਗੁਰਦੁਆਰਾ ਅਕਾਲਗੜ੍ਹ ਸਾਹਿਬ ਪ੍ਰਬੰਧਕ ਕਮੇਟੀ, ਚੌਗਿਰਦਾ ਸੁੰਦਰੀਕਰਨ ਸੁਸਾਇਟੀ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਲੱਬ ਅਤੇ ਹੋਰ ਸਥਾਨਕ ਸੰਸਥਾਵਾਂ ਵੱਲੋਂ ਭਰਵਾਂ ਸਹਿਯੋਗ ਮਿਲਿਆ। ਸਟੇਜ ਸੰਚਾਲਕ ਸੁਭਾਸ਼ ਗੋਇਲ ਮਿੰਟੂ ਨੇ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਡਾ. ਇਕਬਾਲ ਸਿੰਘ ਮਾਨ, ਅਮਨਦੀਪ ਸਿੰਘ ਬਾਵਾ, ਭੁਪਿੰਦਰ ਸਿੰਘ ਜਟਾਣਾ, ਗਗਨਦੀਪ ਸਿੰਘ ਸਪਰਾ, ਮਨਮੀਤ ਸਿੰਘ ਸਪਰਾ, ਅਮਨਪ੍ਰੀਤ ਸਿੰਘ ਜਟਾਣਾ, ਡਾ. ਗੁਰਚਰਨ ਸਿੰਘ ਬਰਾੜ, ਸਤਨਾਮ ਸਿੰਘ ਮੱਲੀ, ਹਾਕਮ ਸਿੰਘ ਮਾਨ, ਡਾ. ਜਗਤਾਰ ਸਿੰਘ, ਡਾ. ਕੌਰ ਸਿੰਘ ਸੋਹੀ, ਡਾ. ਕੁਲਦੀਪ ਸ਼ਰਮਾ, ਡਾ. ਅਮਨਾ, ਇਕਬਾਲ ਸਿੰਘ ਪੰਮਾ, ਜਗਤਾਰ ਸਿੰਘ ਤਾਰਾ, ਸਤਨਾਮ ਸਿੰਘ ਸਪਰਾ, ਗੁਰਪ੍ਰੀਤ ਸਿੰਘ ਸਪਰਾ, ਹੰਸਰਾਜ ਸਿੰਘ ਸਪਰਾ ਸ਼ਾਮਲ ਸਨ।