- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵ ਨਿਯੁਕਤ ਪ੍ਰਧਾਨ ਜਸਪਾਲ ਵੜਿੰਗ ਦਾ ਸਨਮਾਨ ਕੀਤਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੇ ਜਾ ਰਹੇ ਜਥੇਬੰਧਕ ਢਾਂਚੇ ਦੇ ਵਿਸਥਾਰ ਤਹਿਤ ਅਹੁਦੇਦਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਹੀ ਲੜੀ ਤਹਿਤ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਤੇ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਬਲਾਕ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਨੂੰ ਲੈ ਕੇ ਹਲਕੇ ਅੰਦਰ ਅਕਾਲੀ ਖੇਮੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਸਪਾਲ ਸਿੰਘ ਵੜਿੰਗ ਨੇ ਮਲੂਕਾ ਦਾ ਸਵਾਗਤ ਕਰਦੇ ਦਲ ਦੀ ਮਜਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਲੂਕਾ ਨੇ ਜਸਪਾਲ ਸਿੰਘ ਵੜਿੰਗ ਦਾ ਸਨਮਾਨ ਕੀਤਾ। ਇਸ ਦੌਰਾਨ ਯੂਥ ਵਿੰਗ ਬਲਾਕ ਭਗਤਾ ਭਾਈਕਾ ਦੇ ਪ੍ਰਧਾਨ ਜਸਪਾਲ ਸਿੰਘ ਵੜਿੰਗ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਸਾਬਕਾ ਚੇਅਰਮੈਨ ਗਗਨਦੀਪ ਗਰੇਵਾਲ, ਰਾਕੇਸ ਕੁਮਾਰ ਗੋਇਲ, ਪ੍ਰਮਾਤਮਾ ਸਿੰਘ ਕੈਨੇਡਾ, ਸਵਿੰਦਰ ਸਿੰਘ ਕੈਨੇਡਾ, ਗੁਰਲਾਲ ਸਿੰਘ ਕੈਨੇਡਾ, ਹਰਵਿੰਦਰ ਸਿੰਘ ਕੈਨੇਡਾ, ਸੀਰਾ ਕੈਨੇਡਾ, ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਜਗਮੋਹਣ ਲਾਲ ਭਗਤਾ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਪਵਨਦੀਪ ਸਿੰਘ ਕੂਕੀ ਅਰੋੜਾ, ਸੁਖਦੀਪ ਸਿੰਘ ਸਿੱਪੀ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡਾ. ਜਸਪਾਲ ਸਿੰਘ ਸਿੱਧੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਤੇਜ ਸਿੰਘ ਚਾਨੀ, ਗੁਰਵਿੰਦਰ ਕੌਰ ਭਗਤਾ, ਕਰਮਜੀਤ ਸਿੰਘ ਕਾਂਗੜ, ਸੁਖਜਿੰਦਰ ਸਿੰਘ ਖਹਿਰਾ, ਪਿੰਦਰ ਸਿੱਧੂ, ਗੁਰਪਾਲ ਸਿੰਘ ਭੱਟੀ, ਹਰਜੀਤ ਸਿੰਘ ਦਿਆਲਪੁਰਾ ਮਿਰਜਾ, ਬੱਬੀ ਰਾਮੂੰਵਾਲਾ, ਜਗਸੀਰ ਜੱਗ ਕੋਠਾ ਗੁਰੂ, ਨਿਰਮਲ ਸਿੰਘ ਮਲੂਕਾ, ਹਰਜੀਤ ਸਿੰਘ ਮਲੂਕਾ, ਬਲੌਰ ਸਿੰਘ ਕਾਂਗੜ, ਨਾਇਬ ਸਿੰਘ ਹਮੀਰਗੜ੍ਹ, ਜਗਦੀਸ ਸਿੰਘ ਜਲਾਲ, ਟੀਨਾ ਗਰਗ, ਮੂੰਗਲਾ ਖੂਹ ਵਾਲਾ, ਗੁਰਬਚਨ ਸਿੰਘ ਜਲਾਲ, ਗੁਲਾਬ ਚੰਦ ਸਿੰਗਲਾ, ਸੁਖਮੰਦਰ ਸਿੰਘ ਸਰਾਂ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ, ਪੁਨੀਤਪਾਲ ਸਿੰਘ ਗੋਲਾ, ਸੇਮੀ ਭਾਈਰੂਪਾ, ਪਰਨੀਤ ਕੌਰ ਭਗਤਾ, ਹਰਦੇਵ ਸਿੰਘ ਗੋਗੀ ਬਰਾੜ, ਰਘਵੀਰ ਸਿੰਘ ਕਾਕਾ ਖਾਨਾਪੱਤੀ, ਸੁਖਜਿੰਦਰ ਸਿੰਘ ਖ਼ਾਨਦਾਨ, ਸੁਖਚੈਨ ਪਿੰਟੂ ਜਲਾਲ, ਭੀਮ ਸੈਨ ਜਲਾਲ, ਲਖਵੀਰ ਸਿੰਘ ਮੌੜ, ਅਮਨ ਬਰਾੜ ਬੁਰਜ ਲੱਧਾ, ਗੁਰਪਾਲ ਢਿੱਲੋਂ, ਡਾ. ਸੁਰਜੀਤ ਸਿੰਘ ਭੋਡੀਪੁਰਾ, ਸੁੱਕਰ ਸਿੰਘ ਭੋਡੀਪੁਰਾ, ਦਵਿੰਦਰ ਸਿੰਘ ਮਠਾੜੂ, ਮਿ. ਨਿਰਮਲ ਸਿੰਘ ਹੀਰੋ ਵਾਲੇ, ਨੋਨੀ ਅਰੋੜਾ, ਗੁਰਚਰਨ ਸਿੰਘ ਪੁਰੀ, ਹਰਜਿੰਦਰ ਸਿੰਘ ਸਹੋਤਾ, ਲਾਲੀ ਸੁਰਜੀਤ ਨਗਰ, ਰਣਜੀਤ ਪਿੱਲਾ ਨੇ ਅਕਾਲੀ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਹਲਕਾ ਇੰਚਾਰਜ ਹਰਿੰਦਰ ਸਿੰਘ ਮਹਿਰਾਜ ਦਾ ਧੰਨਵਾਦ ਕਰਦੇ ਹੋਏ ਨਵ-ਨਿਯੁਕਤ ਪ੍ਰਧਾਨ ਜਸਪਾਲ ਸਿੰਘ ਵੜਿੰਗ ਨੂੰ ਵਧਾਈ ਦਿੱਤੀ।