ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਮਿਸ਼ਨ ਪ੍ਰਗਤੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਮਿਸ਼ਨ ਪ੍ਰਗਤੀ
Publish Date: Mon, 05 Jan 2026 04:48 PM (IST)
Updated Date: Tue, 06 Jan 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਜ਼ਿਲ੍ਹਾ ਲਾਇਬਰੇਰੀ ਵਿਚ ਪ੍ਰਮੁੱਖ ਪਹਿਲ ਕਦਮੀ ‘ਮਿਸ਼ਨ-ਪ੍ਰਗਤੀ’ ਦੇ ਤਹਿਤ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਮੌਕੇ ਰਾਜੇਸ਼ ਧੀਮਾਨ, ਆਈਏਐੱਸ ਡਿਪਟੀ ਕਮਿਸ਼ਨਰ, ਬਠਿੰਡਾ, ਅਮਨੀਤ ਕੌਂਡਲ, ਆਈਪੀਐਸ, ਐਸਐਸਪੀ, ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਰਹੀ। ਮੁੱਢਲੇ ਤੌਰ ’ਤੇ ਇਹ ਪ੍ਰੋਗਰਾਮ 35 ਚੁਣੇ ਹੋਏ ਵਿਦਿਆਰਥੀਆਂ ਨਾਲ ਸ਼ੁਰੂ ਕੀਤਾ ਹੈ। ਕੋਚਿੰਗ ਵਿਚ ਵਿਦਿਆਰਥੀਆਂ ਨੂੰ ਗਣਿਤ, ਤਰਕ, ਜਨਰਲ ਸਟੱਡੀਜ਼/ਵਰਤਮਾਨ ਮਾਮਲੇ, ਅੰਗਰੇਜ਼ੀ ਆਦਿ ਵਿਸ਼ਿਆਂ ’ਚ ਮਦਦ ਮਿਲੇਗੀ। ਇਸਦੇ ਨਾਲ-ਨਾਲ ਨਿਯਮਤ ਮੌਕ ਟੈਸਟ, ਪ੍ਰਦਰਸ਼ਨ ਟਰੈਕਿੰਗ ਅਤੇ ਵਿਅਕਤੀਗਤ ਸਲਾਹ-ਮਸ਼ਵਰਾ ਵੀ ਦਿੱਤਾ ਜਾਵੇਗਾ। ਫਿਜ਼ੀਕਲ ਟਰੇਨਿੰਗ ਪੰਜਾਬ ਪੁਲਿਸ ਤੇ ਸੀ-ਪਾਈਟ ਦੇ ਇੰਸਟ੍ਰਕਟਰਾਂ ਦੁਆਰਾ ਦਿੱਤੀ ਜਾਵੇਗੀ, ਜੋ ਵਿਦਿਆਰਥੀਆਂ ਨੂੰ ਐਸਐਸਬੀ, ਪੰਜਾਬ ਪੁਲਿਸ, ਸੀਪੀਓ ਅਤੇ ਹੋਰ ਕੇਂਦਰੀ ਤੇ ਰਾਜ ਪੱਧਰੀ ਭਰਤੀਆਂ ਲਈ ਤਿਆਰ ਕਰੇਗੀ। ਚੁਣੇ ਹੋਏ ਵਿਦਿਆਰਥੀਆਂ ਨੂੰ ਲਾਇਬਰੇਰੀ ਮੈਂਬਰਸ਼ਿਪ ਦੇ ਕੇ ਮੁਫ਼ਤ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ। ਅੰਤ ’ਚ ਡਿਪਟੀ ਕਮਿਸ਼ਨਰ ਤੇ ਹਾਜ਼ਰ ਅਧਿਕਾਰੀਆਂ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।