ਭਾਵਿਪ ਵੱਲੋਂ 38 ਵਿਧਵਾਵਾਂ ਨੂੰ ਰਾਸ਼ਨ ਤਕਸੀਮ
ਭਾਰਤ ਵਿਕਾਸ ਪ੍ਰੀਸ਼ਦ ਨੇ 38 ਵਿਧਵਾਵਾਂ ਨੂੰ ਰਾਸ਼ਨ ਵੰਡਿਆ
Publish Date: Mon, 05 Jan 2026 04:38 PM (IST)
Updated Date: Tue, 06 Jan 2026 04:00 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਮਾਜਿਕ ਸੇਵਾ ਦੇ ਤਹਿਤ ਇਕ ਰਾਸ਼ਨ ਵੰਡ ਪ੍ਰੋਗਰਾਮ ਦੌਰਾਨ 38 ਲੋੜਵੰਦ ਵਿਧਵਾਵਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਰਾਸ਼ਨ ਮਾਨਸਾ ਰਾਮ ਮਿੱਤਲ ਵੱਲੋਂ ਆਪਣੀ ਬੇਟੀ ਨੁਪੂਰ ਮਿੱਤਲ ਦੇ ਜਨਮਦਿਨ ਦੀ ਖੁਸ਼ੀ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਮਾਧਿਅਮ ਨਾਲ ਦਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸੰਸਥਾ ਦੇ ਪੈਟਰਨ ਪ੍ਰੋ. ਅਸ਼ੋਕ ਗੁਪਤਾ ਨੇ ਆਪਣੀ ਸਨਮਾਨਿਤ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪਵਨ ਗਰੋਵਰ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਮਨੁੱਖਤਾ ਭਰੇ ਉਪਰਾਲੇ ਜਾਰੀ ਰਹਿਣਗੇ। ਪ੍ਰੋਗਰਾਮ ਦਾ ਪ੍ਰਬੰਧ ਰਤਨ ਗਰਗ (ਪ੍ਰੋਜੈਕਟ ਇੰਚਾਰਜ) ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ, ਜਦੋਂਕਿ ਰਾਜਿੰਦਰ ਪਾਂਡੇ (ਜ਼ਿਲ੍ਹਾ ਪ੍ਰਧਾਨ) ਦੀ ਵਿਸ਼ੇਸ਼ ਮੌਜੂਦਗੀ ਰਹੀ। ਇਸ ਮੌਕੇ ਰਜਿੰਦਰ ਪਾਲ ਵੱਲੋਂ ਗਰਮ ਕੱਪੜਿਆਂ ਦਾ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਸਰਾਹਣਯੋਗ ਯੋਗਦਾਨ ਪਾਇਆ ਗਿਆ। ਸਮਾਗਮ ਦੌਰਾਨ ਸੰਸਥਾ ਦੇ ਸਕੱਤਰ ਡਾ. ਤਾਰੂ ਮਿੱਤਲ, ਉਪ ਪ੍ਰਧਾਨ ਮਦਨ ਗੋਪਾਲ ਸਮੇਤ ਰਮੇਸ਼ ਵਾਧਵਾ, ਰਮੇਸ਼ ਪਸਰੀਚਾ, ਅਸ਼ਵਨੀ ਮੰਗਲਾ, ਪੀ. ਐਨ. ਗਰਗ, ਰਾਮਨਿਕ ਵਾਲੀਆ, ਅਸ਼ਵਨੀ ਬੇਰੀ, ਸੁਵਰਸ਼ਾ ਬੇਰੀ, ਦੀਪਿਕਾ ਗੁਪਤਾ, ਸੁਰਿੰਦਰ ਪਾਂਡੇ, ਸਤੀਸ਼ ਸਿਵੀਆ, ਨੀਤੂ ਗੋਇਲ, ਸ਼ੀਲਾ ਅਤੇ ਮੈਡਮ ਵਧਵਾ ਆਦਿ ਹਾਜ਼ਰ ਰਹੇ।