ਸੁਖਪਾਲ ਸਿੰਘ ਸਿੱਧੂ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ
ਸੁਖਪਾਲ ਸਿੰਘ ਸਿੱਧੂ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ
Publish Date: Mon, 05 Jan 2026 04:36 PM (IST)
Updated Date: Tue, 06 Jan 2026 04:00 AM (IST)
-ਸਿੱਧੂ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਰਹਿੰਦੇ ਨੇ ਤਤਪਰ : ਡਾ. ਧਾਲੀਵਾਲ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ
ਸਰਕਾਰੀ ਪ੍ਰਾਇਮਰੀ ਫੁੱਲੀ ਏਸੀ ਸਮਾਰਟ ਸਕੂਲ ਨਥਾਣਾ (ਲੜਕੇ) ਵਿਚ ਆਪਣੀਆਂ ਬੇਮਿਸਾਲ ਸੇਵਾਵਾਂ ਨਿਭਾ ਰਹੇ ਸਟੇਟ ਐਵਾਰਡੀ ਅਧਿਆਪਕ ਸੁਖਪਾਲ ਸਿੰਘ ਸਿੱਧੂ ਨੂੰ ਚੇਨਈ ਯੂਨੀਵਰਸਿਟੀ ਵੱਲੋਂ ਗੋਲਡ ਮੈਡਲ ਅਤੇ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਯੂਨੀਵਰਸਿਟੀ ਦੇ 16ਵੇਂ ਕਨਵੋਕੇਸ਼ਨ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ’ਚ ਆਰਐੱਨ ਰਵੀ ਰਾਜਪਾਲ ਤਾਮਿਲਨਾਡੂ ਅਤੇ ਥੀਰੂ ਪੀ ਗਣੇਸ਼ਨ (ਜੱਜ, ਮਦਰਾਸ ਹਾਈਕੋਰਟ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਤੋਂ ਇਲਾਵਾ ਡਾ. ਟੀਏ ਅਰਪੁਥਰਾਜ (ਫ਼ਿਲਮ ਅਦਾਕਾਰ), ਡਾ. ਆਰਬੀ ਕਮਲ ਰਾਜ, ਝਾਂਸੀ ਰਾਣੀ ਮੁਥੁਰਾਜ, ਡਾ. ਕੰਦਲਾਗੁੰਟੀ ਬਾਬੂ, ਚੇਅਰਮੈਨ ਰੂਪੇਸ਼ ਗਰੁੱਪ ਆਫ਼ ਕੰਪਨੀਜ਼, ਡਾ. ਰੂਫਸ ਨੈਲਸਨ ਸਮੇਤ ਕਈ ਪ੍ਰਸਿੱਧ ਹਸਤੀਆਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੀਆਂ। ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਮੌਕੇ ਡਾ. ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਉਪਲੱਬਧੀ ਉਨ੍ਹਾਂ ਦੇ ਮਾਤਾ-ਪਿਤਾ ਦੀ ਸਖ਼ਤ ਮਿਹਨਤ, ਤਿਆਗ ਅਤੇ ਅਸੀਸਾਂ ਦਾ ਨਤੀਜਾ ਹੈ। ਇਸ ਮੌਕੇ ਡਾ. ਕੁਲਵੰਤ ਧਾਲੀਵਾਲ ਅਤੇ ਡਾ. ਧਰਮਿੰਦਰ ਢਿੱਲੋਂ ਨੇ ਕਿਹਾ ਕਿ ਸੁਖਪਾਲ ਸਿੰਘ ਸਿੱਧੂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਆਪਣੇ ਸਕੂਲ ਨੂੰ ਪਹਿਲਾ ਫੁੱਲੀ ਏਸੀ ਸਮਾਰਟ ਸਕੂਲ ਬਣਾਇਆ ਹੈ ਅਤੇ ਨਾਲ ਹੀ ਮਾਲਵਾ ਖੇਤਰ ਵਿਚ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਹਜ਼ਾਰਾਂ ਮੁਫ਼ਤ ਕੈਂਸਰ ਜਾਂਚ ਕੈਂਪ ਲਗਵਾ ਕੇ ਮਨੁੱਖਤਾ ਦੀ ਬੇਮਿਸਾਲ ਸੇਵਾ ਕੀਤੀ ਹੈ।
ਡਾ. ਸਿੱਧੂ ਦੀ ਇਸ ਪ੍ਰਾਪਤੀ ’ਤੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਸਮਾਜਿਕ ਸੰਸਥਾਵਾਂ ਅਤੇ ਨਥਾਣਾ ਖੇਤਰ ਦੇ ਪਤਵੰਤਿਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸਦੇ ਨਾਲ ਹੀ ਪੰਜਾਬ ਭਵਨ ਸਰੀ ਕੈਨੇਡਾ ਅਤੇ “ਨਵੀਆਂ ਕਲਮਾਂ ਨਵੀਂ ਉਡਾਣ” ਟੀਮ ਵੱਲੋਂ ਵੀ ਡਾ. ਸਿੱਧੂ ਨੂੰ ਇਸ ਉਪਲੱਬਧੀ ਲਈ ਸਨਮਾਨਤ ਕਰਦਿਆਂ ਮੁਬਾਰਕਬਾਦ ਦਿੱਤੀ ਗਈ।