ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ
Publish Date: Sun, 04 Jan 2026 07:37 PM (IST)
Updated Date: Mon, 05 Jan 2026 04:11 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਸਥਾਨਕ ਗੁਰਦੁਆਰਾ ਸਤਿਸੰਗ ਸਭਾ ਰਾਮਪੁਰਾ ਫੂਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਤਿੰਨ ਦਿਨਾਂ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਰਬਾਰ ਸਾਹਿਬ ਵਿਚ ਕਥਾਵਾਚਕ ਭਾਈ ਜਤਿੰਦਰ ਸਿੰਘ ਭੋਡੀਪੁਰਾ ਨੇ ਗੁਰੂ ਇਤਿਹਾਸ ਦੀ ਕਥਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਦਾ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਪਹਿਲੀ ਜਮਾਤ ਤੋਂ ਲੈਕੇ 12 ਵੀਂ ਕਲਾਸ ਤਕ ਦੇ ਬੱਚਿਆਂ ਦੇ ਤਿੰਨ ਗਰੁੱਪ ਬਣਾ ਕੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਸਨ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਕਥਾਵਾਚਕ ਭਾਈ ਜਤਿੰਦਰ ਸਿੰਘ ਭੋਡੀਪੁਰਾ ਨੇ ਦੱਸਿਆ ਕਿ ਪਹਿਲੀ ਤੋਂ ਤੀਜੀ ਜਮਾਤ ਦੇ ਗਰੁੱਪ ਦੀ ਹਰਲੀਨ ਕੌਰ ਨੇ ਪਹਿਲਾ ਅਤੇ ਗੁਰਮਨ ਕੌਰ ਨੇ ਦੂਜਾ ਸਥਾਨ , ਚੌਥੀ ਤੋਂ ਅੱਠਵੀਂ ਤਕ ਦੇ ਬੱਚਿਆਂ ਜਸਮਨ ਸਿੰਘ ਭੁੱਲਰ ਤੇ ਸੰਦੀਪ ਸਿੰਘ ਨੇ ਪਹਿਲਾ ਸਥਾਨ, ਸਿਮਰਨ ਕੌਰ ਨੇ ਦੂਸਰਾ ਅਤੇ ਅਰਮਨ ਸਿੰਘ ਭੁੱਲਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੌਵੀਂ ਤੋਂ 12 ਵੀਂ ਤਕ ਦੇ ਬੱਚਿਆਂ ਵਿਚ ਏਕਨੂਰ ਕੌਰ ਨੇ ਪਹਿਲਾ ਸਥਾਨ, ਐਸਮੀਨ ਕੌਰ ਸੈਕਿੰਡ ਅਤੇ ਪ੍ਰਭਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਨ੍ਹਾਂ ਜੇਤੂ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਗੁਰਮਨ ਕੌਰ,ਹਰਲੀਨ ਕੌਰ,ਸਿਮਰਤ ਸਿੰਘ, ਸਰਗੁਣ ਭੁੱਲਰ, ਸੰਦੀਪ ਸਿੰਘ,ਸੋਨਮਪ੍ਰੀਤ ਕੌਰ,ਅਰਮਨ ਸਿੰਘ, ਯੁਵਰਾਜ ਸਿੰਘ,ਜਸਮਨ ਸਿੰਘ, ਸਿਮਰਨ ਕੌਰ,ਅਰੁਨੀਤ ਕੌਰ, ਜਸਪ੍ਰੀਤ ਕੌਰ, ਤਮੰਨਾ, ਅਰਸ਼ਦੀਪ ਕੌਰ ਅਤੇ ਹਰਨੂਰ ਸਿੰਘ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ।ਇਸ ਮੌਕੇ ਸੇਵਾ ਮੁਕਤ ਮੁੱਖ ਅਧਿਆਪਕ ਹਰਿੰਦਰ ਸਿੰਘ ਭੁੱਲਰ , ਕਥਾਵਾਚਕ ਜਤਿੰਦਰ ਸਿੰਘ ਭੋਡੀਪੁਰਾ, ਸੁਖਦਰਸ਼ਨ ਸਿੰਘ ਠੇਕੇਦਾਰ ਅਤੇ ਗ੍ਰੰਥੀ ਜੁਗਰਾਜ ਸਿੰਘ ਆਦਿ ਹਾਜ਼ਰ ਸਨ।