ਨਵੇਂ ਸਾਲ ਦੀ ਆਮਦ ’ਤੇ ਅਖੰਡ ਪਾਠ ਦੇ ਭੋਗ ਪਾਏ
ਨਵੇਂ ਸਾਲ ਦੀ ਆਮਦ ’ਤੇ ਅਖੰਡ ਪਾਠ ਦੇ ਭੋਗ ਪਾਏ
Publish Date: Sun, 04 Jan 2026 03:58 PM (IST)
Updated Date: Mon, 05 Jan 2026 04:03 AM (IST)
ਦਵਿੰਦਰ ਸਿੰਘ ਮਾਨ, ਪੰਜਾਬ ਜਾਗਰਣ ਕੋਟਫੱਤਾ : ਨਵੇਂ ਸਾਲ ਦੀ ਆਮਦ ਮੌਕੇ ਪਿੰਡ ਕੋਟਸ਼ਮੀਰ ਦੀ ਵਾਂਦਰ ਪੱਤੀ ਸਥਿਤ ਧਰਮਸ਼ਾਲਾ ਵਿਚ ਸਰਬੱਤ ਦੇ ਭਲੇ ਅਤੇ ਨਗਰ ਖੇੜੇ ਦੀ ਸੁੱਖ-ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ ਗਏ, ਜਿਨ੍ਹਾਂ ਦੇ ਭੋਗ ਸ਼ਰਧਾ ਭਾਵਨਾ ਨਾਲ ਪਾਏ ਗਏ। ਇਸ ਧਾਰਮਿਕ ਸਮਾਗਮ ਨੂੰ ਨੇੜਲੇ ਘਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਬੁੰਗਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਖਾਲਸਾ, ਭਾਈ ਜਗਸੀਰ ਸਿੰਘ, ਗ੍ਰੰਥੀ ਭਾਈ ਜਸਬੀਰ ਸਿੰਘ ਸਮੇਤ ਜਗਦੀਪ ਸਿੰਘ , ਗੁਰਦੀਪ ਸਿੰਘ, ਪੱਪਾ ਸਿੰਘ ਗ੍ਰੰਥੀ ਸਿੰਘਾਂ ਵੱਲੋਂ ਧਾਰਮਿਕ ਸੇਵਾਵਾਂ ਨਿਭਾਈਆਂ ਗਈਆਂ। ਸਮਾਗਮ ਦੌਰਾਨ ਸੰਗਤ ਵੱਲੋਂ ਏਕਤਾ, ਭਾਈਚਾਰੇ ਅਤੇ ਸਾਂਝੀ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ।