ਹਾਕੀ ਖਿਡਾਰੀ ਇੰਜ. ਬਲਵੰਤ ਸਿੰਘ ਦਾ ਸਨਮਾਨ
ਹਾਕੀ ਖਿਡਾਰੀ ਇੰਜ. ਬਲਵੰਤ ਸਿੰਘ ਦਾ ਸਨਮਾਨ ਕੀਤਾ
Publish Date: Sun, 04 Jan 2026 03:39 PM (IST)
Updated Date: Mon, 05 Jan 2026 04:02 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਮੱਧ ਪ੍ਰਦੇਸ਼ ਦੀ ਰਾਜਧਾਨੀ ਜੱਬਲਪੁਰ ਵਿਖੇ ਹੋਏ 47ਵੇਂ ਆਲ ਇੰਡੀਆ ਇਲੈਕਟਰਸਿਟੀ ਕੰਟਰੋਲ ਬੋਰਡ ਹਾਕੀ ਟੂਰਨਾਮੈਂਟ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਹਾਕੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਗਈ। ਹਾਕੀ ਟੀਮ ’ਚ ਸ਼ਾਮਲ ਪੀਐਸਪੀਸੀਐੱਲ ਸੰਗਤ ਦੇ ਖਿਡਾਰੀ ਸਹਾਇਕ ਇੰਜੀਨੀਅਰ ਬਲਵੰਤ ਸਿੰਘ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਟੀਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੂੰ ਸਬ ਡਵੀਜ਼ਨ ਸੰਗਤ ਵਿਖੇ ਪਹੁੰਚਣ ’ਤੇ ਸਮੂਹ ਬਿਜਲੀ ਕਰਮਚਾਰੀਆਂ ਵੱਲੋਂ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਅਤੇ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਐਕਸ਼ਨ ਸੰਦੀਪ ਗਰਗ, ਜੇਈ ਬਲਵੰਤ ਸਿੰਘ, ਦਲਜੀਤ ਸਿੰਘ ਸੁਪਰਡੈਂਟ, ਐਸਡੀਓ ਗੁਰਦੀਪ ਸਿਘ, ਜੇਈ ਵਨ ਜਗਰਾਜ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਲਾਈਨਮੈਨ , ਸੁਰਿੰਦਰ ਸਿੰਘ, ਰਮਨ ਕੁਮਾਰ, ਕਾਕਾ ਸਿੰਘ, ਗੁਰਪ੍ਰੀਤ ਸਿੰਘ, ਲੱਡੂ ਸਿੰਘ ਆਦਿ ਹਾਜ਼ਰ ਸਨ।