ਗਿੱਲ ਕਲਾਂ ਦੇ ਖਿਡਾਰੀਆਂ ਨੇ ਗੱਤਕੇ ’ਚ ਜਿੱਤੇ ਸੋਨ ਮੈਡਲ
ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਗਮੇ
Publish Date: Sat, 03 Jan 2026 05:42 PM (IST)
Updated Date: Sun, 04 Jan 2026 04:09 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਚੰਡੀਗੜ੍ਹ ਦੇ ਇਤਿਹਾਸਕ ਸਥਾਨ ਰਤਵਾੜਾ ਸਾਹਿਬ ਵਿਖੇ 9ਵੀਂ ਨੈਸ਼ਨਲ ਸੀਨੀਅਰ ਗੱਤਕਾ ਚੈਂਪੀਅਨਸ਼ਿਪ 2025 ਵਿੱਚ ਦੇਸ਼ ਭਰ ਤੋਂ ਆਈਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ। ਇਸ ਮਹਾਨ ਮੁਕਾਬਲੇ ਵਿੱਚ ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਦੇ ਤਿੰਨ ਹੋਣਹਾਰ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੇਤਰ ਦਾ ਨਾਂ ਰੌਸ਼ਨ ਕੀਤਾ। ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਵਿੱਚ ਪਰਦੀਪ ਕੌਰ ਅਤੇ ਜਸਪ੍ਰੀਤ ਕੌਰ ਨੇ ਬੇਮਿਸਾਲ ਕਾਬਲੀਅਤ ਦਿਖਾਉਂਦਿਆਂ ਸੋਨੇ ਦੇ ਤਮਗੇ ਆਪਣੇ ਨਾਂ ਕੀਤੇ। ਇਸੇ ਤਰ੍ਹਾਂ ਅੰਡਰ-25 ਫਰੀ ਸੋਟੀ ਟੀਮ ਤੇ ਵਿਅਕਤੀਗਤ ਮੁਕਾਬਲਿਆਂ ’ਚ ਸੁਮਨਦੀਪ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੋਲਡ ਮੈਡਲ ਹਾਸਲ ਕਰਕੇ ਅਖਾੜੇ ਦੀ ਸ਼ਾਨ ਵਧਾਈ। ਇਸ ਮੌਕੇ ਕੋਚ ਹਰਪ੍ਰੀਤ ਸਿੰਘ ਹਠੂਰ ਤੇ ਪਰਵਿੰਦਰ ਸਿੰਘ ਗਿੱਲ ਦੀ ਮਿਹਨਤ ਤੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ। ਸਮੂਹ ਅਖਾੜੇ ਵੱਲੋਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਹ ਬੱਚਿਆਂ ਉੱਤੇ ਸਦਾ ਆਪਣੀ ਮਿਹਰ ਬਣਾਈ ਰੱਖਣ। ਇਹ ਸਾਰੀ ਜਾਣਕਾਰੀ ਹਰਜੀਤ ਸਿੰਘ ਖਾਲਸਾ ਵੱਲੋਂ ਦਿੱਤੀ ਗਈ। ਮਨਿੰਦਰ ਸਿੰਘ ਕਰਾੜ ਵਾਲਾ, ਜੱਸੀ ਫੌਜੀ, ਲੈਕਚਰਾਰ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਿੰਦਰ ਸਿੰਘ ਐਗਰੀਕਲਚਰ, ਓਮਰੋਜ ਸਿੰਘ ਸੋਨੀ, ਸੁਖਪਾਲ ਸਿੰਘ ਪਾਲਾ, ਪਰਮਜੀਤ ਕੌਰ, ਕੁਲਵੰਤ ਸਿੰਘ ਪ੍ਰਧਾਨ, ਰੁਪਿੰਦਰ ਕੌਰ, ਡੀਪੀ ਕਮਲਪ੍ਰੀਤ ਸਿੰਘ, ਜਗਜੀਤ ਸਿੰਘ, ਪੋਪਲ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਜੱਸੀ ਫੌਜੀ, ਜਗਸੀਰ ਸਿੰਘ, ਕਰਨੈਲ ਸਿੰਘ ਗ੍ਰੰਥੀ, ਅਜਮੇਰ ਸਿੰਘ, ਜੱਗਾ ਸਿੰਘ, ਸੁਖਬੀਰ ਸਿੰਘ, ਮਿੱਠੂ ਸਿੰਘ, ਡੀਪੀ ਗੁਰਚਰਨ ਸਿੰਘ, ਡੀਪੀ ਅਮਰਦੀਪ ਸਿੰਘ, ਹਰਜੀ ਸਿੰਘ, ਗੁਰਦੀਪ ਸਿੰਘ ਦੀਪਾ, ਨੈਬ ਸਿੰਘ, ਬਿੱਕਰ ਸਿੰਘ, ਦਰਸ਼ਨ ਸਿੰਘ ਗ੍ਰੰਥੀ, ਗਿਆਨੀ ਕੇਵਲ ਸਿੰਘ ਰਾਗੀ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।