ਗੁਲਾਬਗੜ੍ਹ ਦੀ ਪੰਚਾਇਤ ਵੱਲੋਂ ਰਸਤੇ ਪੱਕੇ ਕਰਨ ਦਾ ਕੰਮ ਜਾਰੀ
ਪਿੰਡ ਗੁਲਾਬ ਗੜ੍ਹ ਦੀ ਪੰਚਾਇਤ ਵੱਲੋਂ ਰਸਤੇ ਪੱਕੇ ਕਰਨ ਦਾ ਕੰਮ ਜਾਰੀ
Publish Date: Sat, 03 Jan 2026 05:10 PM (IST)
Updated Date: Sun, 04 Jan 2026 04:06 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ
ਕੋਟਫੱਤਾ : ਪਿੰਡ ਗੁਲਾਬ ਗੜ੍ਹ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਝੜੀ ਜਾਰੀ ਰੱਖਣ ਦੀ ਲੜੀ ਵਜੋਂ ਹੁਣ ਪਿੰਡ ਦੀ 16 ਨੰਬਰ ਗਲੀ ਜੋ ਡੇਰਾ ਬਾਬਾ ਰੋਡੂ ਸ਼ਾਹ ਤੋਂ ਸੰਧੂਆਂ ਦੀ ਢਾਣੀ ਦੇ ਰਸਤੇ ਨੂੰ ਜਾਂਦੀ ਹੈ ਨੂੰ ਪੱਕੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਕੱਚਾ ਰਸਤਾ ਤਕਰੀਬਨ 2000 ਫੁੱਟ ਤੋਂ ਵੀ ਜ਼ਿਆਦਾ ਹੈ, ਜਿਸ ’ਤੇ ਅੱਜ ਇੱਟਾਂ ਦਾ ਖੜੌਜਾ ਲਾ ਕੇ ਪੱਕਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਵੱਲੋ ਨਰੇਗਾ ਸਕੀਮ ਦੇ ਫੰਡਾਂ ਦੀ ਵਰਤੋਂ ਕਰਦੇ ਹੋਏ ਪਿੰਡ ਦੀਆਂ ਕਈ ਗਲੀਆਂ ਨੂੰ ਪੱਕਾ ਕੀਤਾ ਗਿਆ ਹੈ। ਪਿੰਡ ਦੇ ਨੌਜਵਾਨ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਦਾ ਕਹਿਣਾ ਹੈ। ਬਾਕੀ ਰਹਿੰਦੀਆਂ ਢਾਣੀਆਂ ਦੇ ਲੁੜੀਂਦੇ ਵਿਕਾਸ ਕਾਰਜ ਵੀ ਜਲਦੀ ਸ਼ੁਰੂ ਕਰ ਦਿੱਤੇ ਜਾਣਗੇ। ਇਨ੍ਹਾਂ ਢਾਣੀਆਂ ਦੇ ਵਸਨੀਕਾਂ ਵੱਲੋਂ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਦਿੱਤ ਸਿੰਘ ਕਲੱਬ ਪ੍ਰਧਾਨ, ਹਰਪ੍ਰੀਤ ਸਿੰਘ ਪੰਚ,ਹਰਪਾਲ ਕੌਰ ਪੰਚ, ਜਗਰਾਜ ਸਿੰਘ ਪੰਚ,ਸਿਮਰਜੀਤ ਕੌਰ ਪੰਚ, ਬੇਅੰਤ ਕੌਰ ਪੰਚ,ਰਾਮ ਸਿੰਘ ਪੰਚ ਨੰਦ ਸਿੰਘ ਪੰਚ, ਨਰਦੇਵ ਸਿੰਘ ਪ੍ਰਧਾਨ ਕੋਅਪਰੇਟਿਵ ਸੁਸਾਇਟੀ, ਸੁਖਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਲ ਸਿੰਘ, ਬਲਜੀਤ ਸਿੰਘ, ਸੁੱਖਾ ਸਿੰਘ, ਹਰਮੀਤ ਸਿੰਘ ਸੰਧੂ, ਮਿਸਤਰੀ ਰਾਮ ਜੀ ਆਦਿ ਹਾਜ਼ਰ ਸਨ।