- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਰੇਗਾ ਦੇ ਢਾਂਚੇ ’ਚ ਤਬਦੀਲੀ ਖ਼ਿਲਾਫ਼ ਕਾਂਗਰਸ ਵੱਲੋਂ 11 ਜਨਵਰੀ ਨੂੰ ਭੁੱਚੋ ’ਚ ਰੋਸ ਰੈਲੀ

-ਮਨਰੇਗਾ ਦੇ ਢਾਂਚੇ ਨਾਲ ਛੇੜਛਾੜ ਕਰਨਾ ਸਿੱਧਾ-ਸਿੱਧਾ ਮਜ਼ਦੂਰਾਂ ਦੀ ਰੋਟੀ ’ਤੇ ਹਮਲਾ : ਕੋਟਭਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਦੇ ਢਾਂਚੇ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ 11 ਜਨਵਰੀ ਨੂੰ ਭੁੱਚੋ ਦੀ ਦਾਣਾ ਮੰਡੀ ’ਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਪ੍ਰੀਤਮ ਸਿੰਘ ਕੋਟਭਾਈ ਨੇ ਦੱਸਿਆ ਕਿ ਇਸ ਰੋਸ ਰੈਲੀ ’ਚ ਕਾਂਗਰਸ ਦੀ ਹਾਈ ਕਮਾਂਡ ਵੀ ਸ਼ਮੂਲੀਅਤ ਕਰੇਗੀ। ਕੋਟਭਾਈ ਨੇ ਹਲਕਾ ਭੁੱਚੋ ਤੇ ਪੂਰੇ ਜ਼ਿਲ੍ਹੇ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਇਸ ਰੋਸ ਮੁਜ਼ਾਹਰੇ ’ਚ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਢਾਂਚੇ ਨੂੰ ਬਦਲ ਕੇ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਭਾਜਪਾ ਸਰਕਾਰ ਦੇਸ਼ ਦੇ ਗਰੀਬਾਂ ਤੇ ਮਜ਼ਦੂਰ ਵਰਗ ਦੇ ਖ਼ਿਲਾਫ਼ ਸੋਚ ਰੱਖਦੀ ਹੈ ਤੇ ਉਸਦੀ ਨੀਅਤ ਗਰੀਬ ਵਿਰੋਧੀ ਹੈ।
ਮਨਰੇਗਾ ਸਕੀਮ ਕਾਂਗਰਸ ਪਾਰਟੀ ਦੀ ਇਤਿਹਾਸਕ ਦੇਣ ਹੈ, ਜਿਸ ਰਾਹੀਂ ਕਰੋੜਾਂ ਗਰੀਬ ਪਰਿਵਾਰਾਂ ਨੂੰ ਰੋਜ਼ਗਾਰ ਮਿਲਿਆ। ਭਾਜਪਾ ਸਰਕਾਰ ਜਾਣਬੁੱਝ ਕੇ ਇਸ ਸਕੀਮ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਤਾਂ ਜੋ ਗਰੀਬ ਵਰਗ ਨੂੰ ਉਸਦੇ ਹੱਕਾਂ ਤੋਂ ਵੰਚਿਤ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ ਦੇ ਹੱਕ ਵਿੱਚ ਖੜੀ ਰਹੀ ਹੈ ਅਤੇ ਅੱਗੇ ਵੀ ਰਹੇਗੀ। ਮਨਰੇਗਾ ਦੇ ਢਾਂਚੇ ਨਾਲ ਛੇੜਛਾੜ ਕਰਨਾ ਸਿੱਧਾ-ਸਿੱਧਾ ਮਜ਼ਦੂਰਾਂ ਦੀ ਰੋਟੀ ’ਤੇ ਹਮਲਾ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਲਈ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਭਰ ਵਿਚ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ।
ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਗੋਨਿਆਣਾ ਕਲਾਂ (ਸੀਨੀਅਰ ਕਾਂਗਰਸੀ ਆਗੂ), ਇਕਬਾਲ ਸਿੰਘ ਚੇਅਰਮੈਨ, ਗੁਰਦੀਪ ਸਿੰਘ ਭੋਖੜਾ, ਸੰਦੀਪ ਸਿੰਘ ਆਕਲੀਆ (ਬਲਾਕ ਪ੍ਰਧਾਨ), ਮਨਜਿੰਦਰ ਸਿੰਘ ਜਿੰਦਾ (ਬਲਾਕ ਸੰਮਤੀ ਮੈਂਬਰ), ਹਰਦੀਪ ਸਿੰਘ ਗੋਨੀ ਸਰਾਂ (ਪ੍ਰਧਾਨ ਕੋਆਪਰੇਟਿਵ ਸੁਸਾਇਟੀ ਬਲਹਾੜ ਵਿੰਝੂ), ਗੁਰਸੇਵਕ ਸਿੰਘ ਹਰਰਾਏਪੁਰ (ਬਲਾਕ ਸੰਮਤੀ ਮੈਂਬਰ), ਜੋਗਿੰਦਰ ਸਿੰਘ (ਸਾਬਕਾ ਸਰਪੰਚ), ਗੁਰਾ ਦਿੱਤਾ ਸਿੰਘ (ਸਾਬਕਾ ਸਰਪੰਚ), ਗੁਲਜ਼ਾਰੀ ਲਾਲ ਨੰਦਾ, ਸਤਪਾਲ ਸਿੰਘ ਮਾਸ਼ਾ (ਸਾਬਕਾ ਸਰਪੰਚ), ਗੁਰਪ੍ਰੀਤ ਸਿੰਘ ਗਿੱਲਪੱਤੀ (ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਾਂਗਰਸ ਪਾਰਟੀ ਬਠਿੰਡਾ), ਸੰਦੀਪ ਸਿੰਘ (ਸਾਬਕਾ ਸਰਪੰਚ ਬਲਹਾੜ ਵਿੰਝੂ), ਸ਼ਵਿੰਦਰ ਸਿੰਘ ਨੇਹੀਆਂ ਵਾਲਾ, ਗੁਰਪ੍ਰੀਤ ਸਿੰਘ ਆਕਲੀਆ, ਕੁਲਵਿੰਦਰ ਸਿੰਘ (ਸਾਬਕਾ ਸਰਪੰਚ), ਬੱਬੀ ਬੁੱਟਰ, ਸਿਮਰਜੀਤ ਸਿੰਘ ਖਿਆਲੀ ਵਾਲਾ, ਜਗਸੀਰ ਸਿੰਘ ਸੀਰਾ (ਸਾਬਕਾ ਸਰਪੰਚ), ਜਰਾ ਸਿੰਘ ਨੇਹੀਆਂ ਵਾਲਾ, ਟਹਿਲ ਸਿੰਘ ਟਿੰਕੂ, ਸੁਰਜੀਤ ਸਿੰਘ ਕੌਂਸਲਰ, ਤਾਰਾ ਚੰਦ ਕੌਂਸਲਰ, ਗੁਰਪਿਆਰ ਸਿੰਘ ਅਬਲੂ, ਬੁੱਧਰਾਮ ਭੰਡਾਰੀ, ਗੁਰਪਿਆਰ ਸਿੰਘ ਗੰਗਾ, ਭੋਲੂ ਕੁਮਾਰ (ਸਾਬਕਾ ਕੌਂਸਲਰ), ਨਰੋਤਮ ਸਿੰਘ ਜੀਦਾ, ਜਗਜੀਤ ਸਿੰਘ ਵਿਰਕ, ਭੋਲਾ ਸਿੰਘ ਚੌਧਰੀ, ਸੁਖਮੰਦਰ ਸਿੰਘ ਢਿੱਲੋਂ, ਤਰਸੇਮ ਕੁਮਾਰ ਸੇਤੀਆ, ਡਾ. ਵਾਸਦੇਵ ਸ਼ਰਮਾ, ਰਾਜਕੁਮਾਰ, ਪੰਮੀ ਪੁਰੀ, ਪ੍ਰਿਤਪਾਲ ਸਿੰਘ ਬਰਾੜ, ਸਤੀਸ਼ ਕੁਮਾਰ, ਦੇਸ ਰਾਜ, ਪੱਪੂ ਬਰਾੜ, ਸੋਨੂੰ ਕੁਮਾਰ, ਲੀਲੀ ਕੁਮਾਰ, ਇੰਦਰ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।