207 ਗੱਟੇ ਝੋਨਾ ਚੋਰੀ, ਖੇਤ ’ਚੋਂ ਸਾਮਾਨ ਚੋਰੀ ਕਰਨ ਵਾਲਾ ਨਾਮਜ਼ਦ
ਅਣਪਛਾਤੇ ਚੋਰਾਂ ਵੱਲੋਂ 207 ਗੱਟੇ ਝੋਨਾ ਚੋਰੀ, ਖੇਤ ਤੋਂ ਸਮਾਨ ਚੋਰੀ ਕਰਨ ਵਾਲਾ ਨਾਮਜ਼ਦ
Publish Date: Sat, 03 Jan 2026 04:52 PM (IST)
Updated Date: Sun, 04 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਣਪਛਾਤੇ ਚੋਰਾਂ ਨੇ ਫੈਕਟਰੀ ਵਿੱਚੋਂ 207 ਗੱਟੇ ਝੋਨਾ ਚੋਰੀ ਕਰ ਲਿਆ, ਉੱਥੇ ਹੀ ਖੇਤ ਵਿੱਚੋਂ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਇਕ ਵਿਅਕਤੀ ਨੂੰ ਨਾਮਜਦ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਮਾ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕ੍ਰਿਸ਼ਨ ਸਿੰਘ ਵਾਸੀ ਕੋਟ ਬਖਤੂ ਨੇ ਦੱਸਿਆ ਕਿ 21 ਤੇ 22 ਦਸੰਬਰ ਦੀ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੀ ਫੈਕਟਰੀ ਵਿੱਚ ਦਾਖਲ ਹੋਏ ਅਤੇ ਝੋਨੇ ਦੇ 207 ਗੱਟੇ ਚੋਰੀ ਕਰਕੇ ਲੈ ਗਏ। ਥਾਣਾ ਰਾਮਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੀ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਸੰਦੀਪ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਨੇ ਦੱਸਿਆ ਕਿ ਆਤਮਾ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਪਿਛਲੇ ਦੋ ਸਾਲਾਂ ਤੋਂ ਉਸ ਕੋਲ ਨੌਕਰੀ ਕਰਦਾ ਆ ਰਿਹਾ ਹੈ। ਪੀੜਤ ਅਨੁਸਾਰ ਕਿ ਉਕਤ ਦੋਸ਼ੀ ਨੇ ਉਸ ਦੇ ਖੇਤ ਵਿੱਚੋਂ ਲੋਹੇ ਦਾ ਕਾਫੀ ਸਮਾਨ ਜਿਵੇਂ ਗਾਡਰ, ਸਰੀਆ, ਚਾਦਰਾਂ ਤੇ ਬਿਜਲੀ ਦੀਆਂ ਪੁਰਾਣੀਆਂ ਮੋਟਰਾਂ ਚੋਰੀ ਕਰ ਲਈਆਂ। ਉਸਨੇ ਦੱਸਿਆ ਕਿ ਚੋਰੀ ਕੀਤੇ ਸਮਾਨ ਦੀ ਕੀਮਤ 35000 ਦੇ ਕਰੀਬ ਬਣਦੀ ਹੈ। ਥਾਣਾ ਕੈਟ ਦੇ ਸਹਾਇਕ ਥਾਣੇਦਾਰ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਮੁਲਜਮ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਅਜੇ ਤਕ ਉਸਦੀ ਦੀ ਗ੍ਰਿਫਤਾਰੀ ਨਹੀਂ ਹੋਈ।