ਬਾਈਕ ਸਵਾਰਾਂ ਨੇ ਔਰਤ ਤੋਂ ਪਰਸ ਤੇ ਮੋਬਾਇਲ ਖੋਹਿਆ
ਮੋਟਰਸਾਈਕਲ ਸਵਾਰਾਂ ਨੇ ਪਰਸ ਤੇ ਮੋਬਾਇਲ ਖੋਹਿਆ
Publish Date: Sat, 03 Jan 2026 04:51 PM (IST)
Updated Date: Sun, 04 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਗਤਾ ਭਾਈਕਾ ਵਿਖੇ ਅਣਪਛਾਤੇ ਬਾਈਕ ਸਵਾਰ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿੱਚ ਔਰਤ ਦਾ ਮੋਬਾਈਲ ਫੋਨ ਤੇ 4000 ਤੋਂ ਇਲਾਵਾ ਆਧਾਰ ਕਾਰਡ ਵੀ ਸੀ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਵੀਰਪਾਲ ਕੌਰ ਵਾਸੀ ਪਿੰਡ ਗੁਰੂਸਰ ਨੇ ਦੱਸਿਆ ਕਿ ਨਵੇਂ ਸਾਲ ਵਾਲੇ ਦਿਨ ਉਹ ਆਪਣੇ ਪਿੰਡ ਗੁਰੂਸਰ ਵੱਲ ਜਾ ਰਹੀ ਸੀ ਕਿ ਪਿੱਛੇ ਤੋਂ ਆਏ ਅਣਪਛਾਤੇ ਮੋਟਰਸਾਈਕਲ ਸਵਾਰ ਉਸਦਾ ਪਰਸ ਝਪਟ ਕੇ ਫਰਾਰ ਹੋ ਗਏ। ਪਰਸ ’ਚ ਜ਼ਰੂਰੀ ਦਸਤਾਵੇਜ਼ ਮੋਬਾਈਲ ਫੋਨ ਤੇ 4000 ਰੁਪਏ ਸਨ। ਥਾਣਾ ਭਗਤਾ ਭਾਈਕਾ ਦੇ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਝਪਟਮਾਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।