ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਲਈ ਪੋਸਟ ਨੇਟਲ ਕੇਅਰ ਲਾਹੇਵੰਦ
ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਲਈ ਪੋਸਟ ਨੇਟਲ ਕੇਅਰ ਲਾਹੇਵੰਦ : ਡਾ ਤਪਿੰਦਰਜੋਤ
Publish Date: Sat, 03 Jan 2026 04:36 PM (IST)
Updated Date: Sun, 04 Jan 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜਣੇਪਾ ਤੋਂ ਬਾਅਦ ਕਿਸੇ ਵੀ ਮਾਂ-ਬੱਚੇ ਨੂੰ ਸਿਹਤ ਸਬੰਧੀ ਕੋਈ ਦਿੱਕਤ ਨਾ ਆਵੇ। ਇਸ ਲਈ ਸਿਹਤ ਕਰਮੀਆਂ ਵੱਲੋਂ ਇਨ੍ਹਾਂ ਮਾਵਾਂ ਦੀ ਸਮੇਂ-ਸਮੇਂ ’ਤੇ ਦੇਖਭਾਲ ਕੀਤੀ ਜਾਂਦੀ ਹੈ । ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਮਾਂ ਤੇ ਬੱਚੇ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰ ਰਿਹਾ ਹੈ। ਪੋਸਟ ਨੇਟਲ ਕੇਅਰ ਅਧੀਨ ਨਵਜੰਮੇ ਬੱਚੇ ਦੀ 6 ਹਫ਼ਤੇ ਤਕ ਘਰ ਵਿੱਚ ਜਾ ਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲੁੜੀਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚਾ ਹੋਂਣ ਉਪਰੰਤ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਫੀਮੇਲ), ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਤੇ ਸਬੰਧਤ ਇਲਾਕੇ ਦੀ ਆਸ਼ਾ ਵਰਕਰ ਵੱਲੋਂ ਤੀਸਰੇ ਦਿਨ, ਸੱਤਵੇਂ ਦਿਨ, ਚੌਦ੍ਹਵੇਂ ਦਿਨ, 28ਵੇਂ ਦਿਨ ਤੇ 42ਵੇਂ ਦਿਨ ਮਾਂ ਤੇ ਬੱਚੇ ਦੀ ਘਰ ਜਾ ਕੇ ਜਾਂਚ ਕੀਤੀ ਜਾਂਦੀ ਹੈ। ਇਸ ਜਾਂਚ ’ਚ ਮਾਂ ਨੂੰ ਦੁੱਧ ਦੀ ਮਹੱਤਤਾ ਤੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਨਾਲ ਹੀ, ਪੀਲੀਆ, ਬੁਖਾਰ, ਨਮੂਨੀਆ, ਸਾਹ ਸਬੰਧੀ ਅਤੇ ਬੱਚੇ ਦੇ ਭਾਰ ਦੀ ਜਾਂਚ ਕੀਤੀ ਜਾਂਦੀ ਹੈ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮਾਂ ਦੀ ਪੀੜਾ, ਰਕਤ-ਬਹਾਓ, ਮਾਸਪੇਸ਼ੀਆਂ ਦੀ ਸਹੀ ਜਗ੍ਹਾ, ਤਾਪਮਾਨ ਤੇ ਦਬਾਅ ਦੀ ਮੁਕੰਮਲ ਜਾਂਚ ਕੀਤੀ ਜਾਂਦੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸਦੇ ਨਾਲ ਨਾਲ ਪਰਿਵਾਰਿਕ ਮੈਂਬਰਾਂ ਦੀ ਵੀ ਕੋਂਸਲਿੰਗ ਕੀਤੀ ਜਾਂਦੀ ਹੈ ਕਿ ਮਾਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਵੇ ਅਤੇ ਬੱਚੇ ਨੂੰ ਗੁੜਤੀ ਜਗ੍ਹਾ ਮਾਂ ਦਾ ਦੁੱਧ ਹੀ ਪਿਆਇਆ ਜਾਵੇ।