ਪੁਲਿਸ ਨੇ ਸਲੱਮ ਬਸਤੀਆਂ ’ਚ ਚਲਾਇਆ ਸਰਚ ਆਪਰੇਸ਼ਨ, ਦੋ ਨਸ਼ਾ ਤਸਕਰ ਕਾਬੂ
ਪੁਲਿਸ ਨੇ ਸ਼ਹਿਰ ਦੀਆਂ ਸਲੱਮ ਬਸਤੀਆਂ ਵਿਚ ਚਲਾਇਆ ਸਰਚ ਆਪਰੇਸ਼ਨ, ਦੋ ਨਸ਼ਾ ਤਸਕਰ ਕਾਬੂ
Publish Date: Fri, 02 Jan 2026 06:54 PM (IST)
Updated Date: Sat, 03 Jan 2026 04:11 AM (IST)

* ਬਠਿੰਡਾ ਰੇਂਜ਼ ’ਚ 2600 ਕੇਸ ਦਰਜ ਕਰ ਕੇ 4000 ਤਸਕਰ ਕੀਤੇ ਗ੍ਰਿਫ਼ਤਾਰ : ਡੀਆਈਜੀ * ਜ਼ਿਲ੍ਹੇ ਅੰਦਰ 1800 ਕੇਸ ਦਰਜ ਕਰ ਕੇ 2700 ਤਸਕਰ ਫੜੇ : ਐੱਸਐੱਸਪੀ ਫੋਟੋ:25,27,29,30 ਕੈਪਸ਼ਨ:ਸ਼ਹਿਰ ਦੇ ਬੰਗੀ ਨਗਰ ਵਿਚ ਸ਼ੱਕੀ ਘਰਾਂ ਦੀ ਤਲਾਸ਼ੀ ਲੈਂਦੀ ਹੋਈ ਪੁਲਿਸ ਕੈਪਸ਼ਨ:ਐਸਐਸਪੀ ਅਮਨੀਤ ਕੌਂਡਲ ਸਰਚ ਆਪ੍ਰੇਸ਼ਨ ਦੀ ਅਗਵਾਈ ਦੌਰਾਨ ਕੈਪਸ਼ਨ: ਡੀਆਈਜੀ ਬਠਿੰਡਾ ਰੇਂਜ਼ ਹਰਜੀਤ ਸਿੰਘ ਜਾਣਕਾਰੀ ਦਿੰਦੇ ਹੋਏ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਸ਼ਿਆਂ ਤੇ ਅਪਰਾਧਾਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ ਬੰਗੀ ਨਗਰ, ਕ੍ਰਿਸ਼ਨਾ ਕਾਲੋਨੀ ਤੇ ਹੋਰ ਇਲਾਕੇ ’ਚ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਸਰਚ ਆਪਰੇਸ਼ਨ ਦੀ ਅਗਵਾਈ ਬਠਿੰਡਾ ਰੇਂਜ਼ ਦੇ ਡੀਆਈਜੀ ਹਰਜੀਤ ਸਿੰਘ ਅਤੇ ਐੱਸਐੱਸਪੀ ਅਮਨਤੀ ਕੌਂਡਲ ਵੱਲੋਂ ਕੀਤੀ ਗਈ। ਸਰਚ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ ਇਲਾਕੇ ਦੇ ਸ਼ੱਕੀ ਘਰਾਂ, ਗਲੀਆਂ ਤੇ ਖੁੱਲ੍ਹੇ ਸਥਾਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਸਬੂਤ ਮਿਲਣ ਉਪਰੰਤ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਫੜੇ ਗਏ ਦੋਵੇਂ ਤਸਕਰਾਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਥਾਣੇ ਲਿਆਂਦਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਤਸਕਰਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਡੀਆਈਜੀ ਬਠਿੰਡਾ ਰੇਂਜ਼ ਹਰਜੀਤ ਸਿੰਘ ਨੇ ਕਿਹਾ ਕਿ ਸਾਲ 2025 ਦੌਰਾਨ ਬਠਿੰਡਾ ਰੇਂਜ਼ ’ਚ ਐੱਨਡੀਪੀਐੱਸ ਐਕਟ ਦੇ 2600 ਕੇਸ ਦਰਜ ਕਰ ਕੇ 4000 ਤਸਕਰਾਂ ਨੂੰ ਕਾਬੂ ਕੀਤਾ ਗਿਆ, ਜਦਕਿ 1500 ਦੇ ਕਰੀਬ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਨਸ਼ਾ ਕਰਨ ਵਾਲੇ 1100 ਵਿਅਕਤੀਆਂ ਨੂੰ ਓਟ ਸੈਂਟਰਾਂ ’ਚ ਰਜਿਸਟਰਡ ਕਰਵਾਇਆ ਗਿਆ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸਾਲ 2025 ਦੌਰਾਨ ਜ਼ਿਲ੍ਹੇ ਅੰਦਰ 1800 ਕੇਸ ਦਰਜ ਕਰ ਕੇ 2700 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਰਚ ਆਪ੍ਰੇਸ਼ਨ ਦੌਰਾਨ ਦੋ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ ਜਦੋਂ ਕਿ ਦੋ ਨਸ਼ਾ ਕਰਨ ਵਾਲਿਆਂ ਨੂੰ ਫੜ੍ਹਿਆ ਗਿਆ ਹੈ।