ਭਾਜਪਾ ਨੇ ਸਰਕਲ ਲਹਿਰਾ ਮੁਹੱਬਤ ਦੇ ਅਹੁਦੇਦਾਰ ਐਲਾਨੇ
ਭਾਰਤੀ ਜਨਤਾ ਪਾਰਟੀ ਨੇ ਸਰਕਲ ਲਹਿਰਾ ਮੁਹੱਬਤ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
Publish Date: Fri, 02 Jan 2026 05:21 PM (IST)
Updated Date: Sat, 03 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਸਰਕਲ ਲਹਿਰਾ ਮੁਹੱਬਤ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਾਜਪਾ ਦਿਨੋਂ-ਦਿਨ ਪਿੰਡਾਂ ਵਿਚ ਆਪਣਾ ਜਨ ਅਧਾਰ ਮਜ਼ਬੂਤ ਕਰ ਰਹੀ ਹੈ ਅਤੇ ਪੰਜਾਬ ਭਰ ਵਿਚ ਲੋਕ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ। ਇਸ ਦੌਰਾਨ ਹਲਕਾ ਭੁੱਚੋ ਦੇ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਐਸਸੀ ਮੋਰਚਾ ਬਲਦੇਵ ਸਿੰਘ ਆਕਲੀਆ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਲੋਕਾਂ ਦਾ ਆਪਣੇ ਆਪ ਭਾਜਪਾ ਨਾਲ ਜੁੜਨਾ ਪੰਜਾਬ ਲਈ ਚੰਗੇ ਸੰਕੇਤ ਹਨ। ਇਸ ਮੌਕੇ ਸਰਕਲ ਲਹਿਰਾ ਮੁਹੱਬਤ ਲਈ ਨਿਯੁਕਤ ਕੀਤੇ ਗਏ ਅਹੁਦੇਦਾਰਾਂ ’ਚ ਚਰਨਜੀਤ ਸਿੰਘ ਨੂੰ ਮੰਡਲ ਪ੍ਰਧਾਨ, ਬਲਦੇਵ ਸਿੰਘ ਬਾਠ ਨੂੰ ਮੀਤ ਪ੍ਰਧਾਨ, ਗੁਰਮੇਲ ਸਿੰਘ ਨੰਬਰਦਾਰ ਪੂਹਲੀ ਨੂੰ ਮੀਤ ਪ੍ਰਧਾਨ, ਜਲੌਰ ਸਿੰਘ ਲਹਿਰਾ ਮੁਹੱਬਤ ਨੂੰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਕਾਲਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਸਰਪੰਚ ਬਾਠ ਨੂੰ ਸਰਕਲ ਪ੍ਰਧਾਨ ਐਸਸੀ. ਮੋਰਚਾ, ਬਲਜਿੰਦਰ ਸਿੰਘ ਪੂਹਲੀ ਨੂੰ ਮੀਤ ਪ੍ਰਧਾਨ ਐਸਸੀ. ਮੋਰਚਾ, ਮਨਪ੍ਰੀਤ ਸਿੰਘ ਭੁੱਚੋ ਕਲਾਂ ਨੂੰ ਮੀਤ ਪ੍ਰਧਾਨ ਐਸਸੀ. ਮੋਰਚਾ, ਹਰਪਾਲ ਸਿੰਘ ਲਹਿਰਾ ਮੁਹੱਬਤ ਨੂੰ ਸਰਕਲ ਪ੍ਰਧਾਨ ਬੀਸੀ ਮੋਰਚਾ, ਪ੍ਰਕਾਸ਼ ਸਿੰਘ ਬਾਠ ਨੂੰ ਸਰਕਲ ਪ੍ਰਧਾਨ ਕਿਸਾਨ ਮੋਰਚਾ ਅਤੇ ਮਲਕੀਤ ਸਿੰਘ ਮੀਤਾ ਨੂੰ ਮੀਤ ਪ੍ਰਧਾਨ ਕਿਸਾਨ ਮੋਰਚਾ ਨਿਯੁਕਤ ਕੀਤਾ ਗਿਆ।