ਦੁਕਾਨਦਾਰਾਂ ਨੇ ਲਾਇਆ ਦੁੱਧ ਦਾ ਲੰਗਰ
ਦੁਕਾਨਦਾਰਾਂ ਵੱਲੋਂ ਕੇਸਰ ਦੁੱਧ ਦਾ ਲੰਗਰ ਲਗਾਇਆ
Publish Date: Fri, 02 Jan 2026 04:53 PM (IST)
Updated Date: Sat, 03 Jan 2026 04:05 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਨਵੇਂ ਸਾਲ ਦੇ ਆਗਮਨ ਮੌਕੇ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ ਦੇ ਦੁਕਾਨਦਾਰਾਂ ਵੱਲੋਂ ਕੇਸਰ ਦੁੱਧ ਦਾ ਲੰਗਰ ਲਾਇਆ ਗਿਆ। ਇਸ ਮੌਕੇ ਅਮ੍ਰਿਤਪਾਲ ਸਿੰਘ, ਬੂਟਾ ਸਿੰਘ, ਗੁਰਜੀਤ ਸਿੰਘ ਹੈਪੀ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਨਵੇਂ ਸਾਲ ਦੇ ਆਗਮਨ ’ਤੇ ਲੰਗਰ ਲਾਇਆ ਗਿਆ। ਇਸ ਮੌਕੇ ਤਰਸੇਮ ਸਿੰਘ ਕਲੇਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਸਾਲ ਦੇ ਆਗਮਨ ਸਬੰਧੀ ਜੋ ਲੰਗਰ ਲਾਇਆ ਗਿਆ, ਉਸ ਨੂੰ ਸੰਗਤ ਵੱਲੋਂ ਬੜੇ ਹੀ ਆਦਰ ਮਾਣ ਨਾਲ ਛਕਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਧਿਆਨ ’ਚ ਰੱਖਦਿਆਂ ਆਪਣਾ ਜੀਵਨ ਵਤੀਤ ਕਰਨਾ ਚਾਹੀਦੀ ਹੈ। ਇਸ ਮੌਕੇ ਪ੍ਰੇਮ ਸਿੰਘ ਗਿਆਨੀ, ਕਿੰਦੀ ਖੋਖਰ, ਦੀਪ ਸਿੰਘ, ਹਰਵਿੰਦਰ ਸਿੰਘ ਸੋਨੀ, ਚਿੰਨੂ ਸਿੰਗਲਾ, ਲੰਬੂ, ਧਰਮਪ੍ਰੀਤ ਮੌੜ, ਅੰਤਰ ਕੋਟਲੀ, ਗੁਰਪ੍ਰੀਤ ਰਾਠੀ ਤੋਂ ਇਲਾਵਾ ਬੱਸ ਅੱਡਾ ਰੋਡ ਦੇ ਦੁਕਾਨਦਾਰ ਮੌਜੂਦ ਸਨ।