ਪ੍ਰਧਾਨ ਮੰਤਰੀ ਉਜਵਲਾ ਯੋਜਨਾ 3.0 ਸਕੀਮ ਸ਼ੁਰੂ
ਪ੍ਰਧਾਨ ਮੰਤਰੀ ਉਜਵਲਾ ਯੋਜਨਾ 3.0 ਸਕੀਮ ਸ਼ੁਰੂ
Publish Date: Fri, 02 Jan 2026 04:41 PM (IST)
Updated Date: Sat, 03 Jan 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ 3.0 ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ’ਚ 18 ਸਾਲ ਤੇ ਇਸ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ, ਜਿਨ੍ਹਾਂ ਕੋਲ ਇਸ ਸਮੇਂ ਗੈਸ ਕੁਨੈਕਸ਼ਨ ਨਹੀਂ ਹੈ, ਨੂੰ ਮਦਦ ਪ੍ਰਦਾਨ ਕਰਦੀ ਹੈ। ਇਹ ਸਕੀਮ 31 ਮਾਰਚ 2026 ਤਕ ਹੈ। ਇਸ ਪਹਿਲਕਦਮੀ ਦਾ ਉਦੇਸ਼ ਪ੍ਰਦੂਸ਼ਣ ਨੂੰ ਘੱਟ ਕਰਨਾ, ਸਾਫ਼ ਖਾਣਾ ਪਕਾਉਣ ਵਾਲੇ ਬਾਲਣ ਤੱਕ ਪਹੁੰਚ ਪ੍ਰਦਾਨ ਕਰਨਾ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਬੰਧੀ ਜ਼ਿਲ੍ਹਾ ਕੰਟਰੋਲਰ ਤੇ ਸਪਲਾਈ ਅਫਸਰ ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਦਾ ਲਾਭ ਲੈਣ ਲਈ ਇਕ ਗਰੀਬ ਘਰ ਦੀ ਬਾਲਗ ਔਰਤ ਜੋ ਕਿ ਗੈਸ ਕਨੈਕਸ਼ਨ ਨਾ ਹੋਣ ਬਾਰੇ ਘੋਸ਼ਣਾ ਪੱਤਰ ਜਮ੍ਹਾਂ ਕਰਵਾਏਗੀ। ਪੀਐੱਮਯੂਵਾਈ ਕੁਨੈਕਸ਼ਨ ਦੇ ਯੋਗ ਹੋਣ ਲਈ, ਪਰਿਵਾਰਕ ਰਚਨਾ ਦਸਤਾਵੇਜ਼ (ਰਾਜ ਦੁਆਰਾ ਜਾਰੀ ਰਾਸ਼ਨ ਕਾਰਡ ਅਨੁਸਾਰ) ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਮ 'ਤੇ ਰਜਿਸਟਰਡ ਮੌਜੂਦਾ ਐੱਲਵੀਜੀ ਕੁਨੈਕਸ਼ਨ ਨਹੀਂ ਹੋਣਾ ਚਾਹੀਦਾ। ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਇਨਕਮ ਹਰ ਮਹੀਨੇ 10 ਹਜ਼ਾਰ ਤੋਂ ਵੱਧ ਨਾ ਹੋਵੇ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਮੁਲਾਜ਼ਮ ਨਾ ਹੋਵੇ, ਪਰਿਵਾਰ ਦਾ ਕੋਈ ਵੀ ਮੈਂਬਰ ਇਨਕਮ ਟੈਕਸ ਨਾ ਭਰਦਾ ਹੋਵੇ, 50 ਹਜ਼ਾਰ ਤੋਂ ਵੱਧ ਲਿਮਿਟ ਵਾਲਾ ਕਿਸਾਨ ਕ੍ਰੈਡਿਟ ਕਾਰਡ ਨਹੀਂ ਹੋਣਾ ਚਾਹੀਦਾ, ਘਰ ਦਾ ਕਾਰਪੇਟ ਆਏਰੀਆ 30 ਸੁਕਵੈਰ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। 3/4 ਵਹੀਲਰ ਖੇਤੀ ਨਾਲ ਸਬੰਧਤ ਔਜ਼ਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਬੰਧਤ ਹੋਰ ਵੇਰਵਿਆਂ ਲਈ ਕਿਸੇ ਵੀ ਨੇੜਲੇ ਗੈਸ ਏਜੰਸੀ ਨਾਲ ਜਾਂ ਵੈੱਬਸਾਈਟ ’ਤੇ ਚੈਕ ਕੀਤਾ ਜਾ ਸਕਦਾ ਹੈ।