ਅਸਲੇ ਸਮੇਤ ਫੋਟੋ ਅਪਲੋਡ ਕਰਨ ਵਾਲਾ ਨਾਮਜ਼ਦ
ਸ਼ੋਸ਼ਲ ਮੀਡੀਆ ’ਤੇ ਅਸਲੇ ਨਾਲ ਫੋਟੋ ਅਪਲੋਡ ਕਰਨ ਵਾਲਾ ਨਾਮਜ਼ਦ
Publish Date: Fri, 02 Jan 2026 04:23 PM (IST)
Updated Date: Sat, 03 Jan 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਸ਼ੋਸ਼ਲ ਮੀਡੀਆ ’ਤੇ ਅਸਲੇ ਨਾਲ ਫੋਟੋ ਅਤੇ ਵੀਡਿਓ ਅਪਲੋਡ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੈਪੀ ਸਿੰਘ ਵਾਸੀ ਪਿੰਡ ਲਹਿਰਾ ਧੂਰਕੋਟ ਨੇ ਅਸਲੇ ਨਾਲ ਆਪਣੀ ਵੀਡਿਓ ਅਤੇ ਫੋਟੋ ਅਪਲੋਡ ਕੀਤੀ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪ੍ਰੰਤੂ ਅਜੇ ਗ੍ਰਿਫ਼ਤਾਰੀ ਬਾਕੀ ਹੈ।