ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ ਅੱਜ ਬਿਜਲੀ ਬੰਦ ਰਹੇਗੀ
Publish Date: Thu, 01 Jan 2026 06:34 PM (IST)
Updated Date: Thu, 01 Jan 2026 06:35 PM (IST)
ਦਵਿੰਦਰ ਸਿੰਘ ਮਾਨ, ਪੰਜਬੀ ਜਾਗਰਣ, ਕੋਟਫੱਤਾ : ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜ਼ਨ ਕੋਟਸ਼ਮੀਰ ਦੇ ਇੰਜੀਨੀਅਰ ਸੁਖਪ੍ਰੀਤ ਸਿੰਘ ਐੱਸਡੀਓ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2 ਜਨਵਰੀ ਨੂੰ ਸਵੇਰੇ 08.00 ਤੋਂ ਸ਼ਾਮ 06.00 ਵਜੇ ਤਕ 132 ਕੇਵੀ ਗਰਿਡ ਸ/ਸ ਆਈਜੀਸੀ ਬਠਿੰਡਾ ਤੋਂ ਚਲਦੀ 66 ਕੇਵੀ ਲਾਈਨ ਕੋਟਸ਼ਮੀਰ ਦੀ ਸਿੰਗਲ ਕੰਡਕਟਰ ਬੱਸ ਬਾਰ ਨੂੰ ਟਵਿਨ ਕੰਡਕਟਰ ਬੱਸ ਬਾਰ ਨਾਲ ਬਦਲਣ ਕਰਕੇ 66 ਕੇਵੀ ਗਰਿਡ ਸਬ ਸਟੇਸ਼ਨ ਕੋਟਸ਼ਮੀਰ ਤੋਂ ਚੱਲਦੇ 11 ਕੇਵੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਵਿਚ ਪਿੰਡ ਕੋਟਸ਼ਮੀਰ, ਨਸੀਬਪੁਰਾ, ਗੁਲਾਬਗੜ, ਕਟਾਰ ਸਿੰਘ ਵਾਲਾ, ਕੋਟਭਾਰਾ ਅਤੇ ਸੁਸ਼ਾਂਤ ਸਿਟੀ-1 ਦੀ ਘਰੇਲੂ, ਕਾਰਖਾਨਿਆਂ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਮੈਸ. ਚਹਿਲ ਸਪਿਨਟੈਕਸ ਕੋਟਸ਼ਮੀਰ ਅਤੇ ਮੈਸ. ਗਰਗ ਅਕਰੈਲਿਕਸ ਜੀਵਨ ਸਿੰਘ ਵਾਲਾ ਵੀ ਬੰਦ ਰਹੇਗੀ।