ਸੋਸ਼ਲ ਮੀਡੀਆ ’ਤੇ ਨਾਜਾਇਜ਼ ਹਥਿਆਰ ਨਾਲ ਫੋਟੋ ਅਪਲੋਡ ਕਰਨ ਵਾਲਾ ਨਾਮਜ਼ਦ
ਸ਼ੋਸ਼ਲ ਮੀਡੀਆ ’ਤੇ ਨਜਾਇਜ ਹਥਿਆਰ ਨਾਲ ਫੋਟੋ ਅਪਲੋਡ ਕਰਨ ਵਾਲਾ ਨਾਮਜ਼ਦ
Publish Date: Thu, 01 Jan 2026 05:50 PM (IST)
Updated Date: Thu, 01 Jan 2026 05:53 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਦਰ ਬਠਿੰਡਾ ਪੁਲਿਸ ਨੇ ਸ਼ੋਸ਼ਲ ਮੀਡੀਆ ’ਤੇ ਨਾਜਾਇਜ਼ ਹਥਿਆਰ ਨਾਲ ਫੋਟੋ ਅਪਲੋਡ ਕਰਨ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਵਾਸੀ ਪਿੰਡ ਜੱਸੀ ਪੌ ਵਾਲੀ, ਜ਼ਿਲ੍ਹਾ ਬਠਿੰਡਾ ਨੇ ਫੇਸਬੁੱਕ ’ਤੇ ਨਾਜਾਇਜ਼ ਹਥਿਆਰ ਨਾਲ ਆਪਣੀ ਫੋਟੋ ਅਪਲੋਡ ਕੀਤੀ ਸੀ। ਜਦੋਂ ਇਸ ਸਬੰਧੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਜਾਂਚ ਉਪਰੰਤ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਪਰ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।