ਬੈਂਕ ਕਰਮਚਾਰੀ ਬਣ ਕੇ ਇੱਕ ਵਿਅਕਤੀ ਨਾਲ 6.53 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ
ਬੈਂਕ ਕਰਮਚਾਰੀ ਬਣ ਕੇ ਇਕ ਵਿਅਕਤੀ ਨਾਲ 6.53 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ
Publish Date: Thu, 01 Jan 2026 05:26 PM (IST)
Updated Date: Thu, 01 Jan 2026 05:29 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਾਈਬਰ ਕਰਾਈਮ ਪੁਲਿਸ ਨੇ ਇਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਤਰਸੇਮ ਚੰਦ ਵਾਸੀ ਨੇੜੇ ਮਿੱਤਲ ਮਾਲ ਬਠਿੰਡਾ ਨੇ ਦੱਸਿਆ ਕਿ 29 ਸਤੰਬਰ 2025 ਨੂੰ ਉਸ ਨੇ ਫੇਸਬੁੱਕ ’ਤੇ ਪੰਜਾਬ ਨੈਸ਼ਨਲ ਬੈਂਕ ਦੇ ਲੋਗੋ ਵਾਲਾ ਇੱਕ ਇਸ਼ਤਿਹਾਰ ਦੇਖਿਆ ਸੀ। ਜਿਸ ਵਿਚ ਇਕ ਮੋਬਾਈਲ ਨੰਬਰ ਦਿੱਤਾ ਗਿਆ ਸੀ। ਉਹ ਬੈਂਕ ਦੀ ਐਪ ਮੋਬਾਈਲ ਵਿਚ ਚਲਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਮੋਬਾਈਲ ਨੰਬਰ ’ਤੇ ਕਾਲ ਕੀਤੀ। ਉਕਤ ਮੋਬਾਈਲ ਨੰਬਰ ਵਾਲੇ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਦਾ ਕਰਮਚਾਰੀ ਦੱਸਿਆ ਅਤੇ ਐਪ ਨੂੰ ਐਕਟੀਵੇਟ ਕਰਨ ਦੇ ਬਹਾਨੇ ਉਸ ਦੇ ਬੈਂਕ ਖਾਤੇ ਦੇ ਵੇਰਵੇ ਅਤੇ ਓਟੀਪੀ ਪ੍ਰਾਪਤ ਕੀਤੇ। ਅਗਲੇ ਦਿਨ 30 ਸਤੰਬਰ, 2025 ਨੂੰ ਪੀੜਤ ਨੂੰ ਪਤਾ ਲੱਗਾ ਕਿ ਉਸਦੇ ਖਾਤੇ ਵਿੱਚੋਂ 6,53,500 ਰੁਪਏ ਕਢਵਾ ਲਏ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।