ਪਾਬੰਦੀਸ਼ੁਦਾ ਸਪਰੇਆਂ ਤੇ ਪੈਸਟੀਸਾਈਡ ਸਮੇਤ ਦੋ ਵਿਅਕਤੀ ਨਾਮਜ਼ਦ
ਪਾਬੰਦੀਸ਼ੁਦਾ ਸਪਰੇਆਂ ਅਤੇ ਪੈਸਟੀਸਾਈਡ ਸਮੇਤ ਦੋ ਵਿਅਕਤੀ ਨਾਮਜ਼ਦ
Publish Date: Thu, 01 Jan 2026 05:21 PM (IST)
Updated Date: Thu, 01 Jan 2026 05:23 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਰਾਮਾਂ ਪੁਲਿਸ ਨੇ ਪਾਬੰਦੀਸ਼ੁਦਾ ਸਪਰੇਆਂ ਅਤੇ ਪੈਸਟੀਸਾਈਡ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਖੇਤੀਬਾੜੀ ਵਿਕਾਸ ਅਫ਼ਸਰ ਗੁਰਕੰਵਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਕੀਟਨਾਸ਼ਕ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਰਾਮਾਂ ਮੰਡੀ ਦੇ ਵਸਨੀਕ ਤਰਸੇਮ ਚੰਦ ਅਤੇ ਕਾਲੀਆਂਵਾਲੀ ਦੇ ਵਸਨੀਕ ਕੁਲਦੀਪ ਸਿੰਘ ਦੀਆਂ ਦੁਕਾਨਾਂ ਤੋਂ ਪੰਜਾਬ ਸਰਕਾਰ ਵੱਲੋ ਬੈਨ ਸਪਰੇਅ ਬਰਾਮਦ ਕੀਤੀ ਗਈ। ਜਦੋਂ ਦੁਕਾਨ ਦੇ ਅੱਗੇ ਖੜ੍ਹੀ ਇੱਕ ਬੋਲੇਰੋ ਗੱਡੀ ਦੀ ਵੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਪਾਬੰਦੀਸ਼ੁਦਾ ਪੈਸਟੀਸਾਈਡ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਕੁੱਲ 140 ਲੀਟਰ (50 ਗ੍ਰਾਮ) ਸਪਰੇਅ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ ਵਿਚ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।