ਦੜਾ ਸੱਟਾ ਲਗਵਾਉਣ ਵਾਲਾ ਕਾਬੂ
ਦੜਾ ਸੱਟਾ ਲਗਵਾਉਣ ਵਾਲਾ ਕਾਬੂ
Publish Date: Thu, 01 Jan 2026 05:19 PM (IST)
Updated Date: Thu, 01 Jan 2026 05:20 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਦੜਾ ਸੱਟਾ ਲਗਾਉਂਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਜਗਤਾਰ ਸਿੰਘ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਰਾਮਪੁਰਾ ਬੱਸ ਸਟੈਂਡ ਨੇੜੇ ਇੱਕ ਵਿਅਕਤੀ ਦੜਾ ਸੱਟਾ ਲਗਵਾਉਣ ਦਾ ਕੰਮ ਕਰਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਛਾਪੇਮਾਰੀ ਕਰ ਕੇ ਇੱਕ ਵਿਅਕਤੀ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿਚੋਂ 1550 ਰੁਪਏ ਨਕਦ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਰਾਮਪੁਰਾ ਮੰਡੀ ਵਾਸੀ ਸਤਨਾਮ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।