ਕੁੱਟਮਾਰ ਦੇ ਦੋਸ਼ ’ਚ 9 ਨਾਮਜ਼ਦ
ਕੁੱਟਮਾਰ ਦੇ ਦੋਸ਼ ਵਿਚ 9 ਨਾਮਜ਼ਦ
Publish Date: Thu, 01 Jan 2026 05:18 PM (IST)
Updated Date: Thu, 01 Jan 2026 05:20 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਕੁੱਟਮਾਰ ਦੇ ਦੋਸ਼ ਵਿਚ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਰਜ ਬਿਆਨਾਂ ਵਿਚ ਕਿਰਨਦੀਪ ਕੌਰ ਵਾਸੀ ਪਿੰਡ ਭੋਡੀਪੁਰਾ ਨੇ ਦੱਸਿਆ ਕਿ 28 ਦਸੰਬਰ ਨੂੰ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਮੁਲਜ਼ਮ ਬਬਲੀ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਪਰਮਜੀਤ ਕੌਰ, ਦਿਲਬਾਗ ਸਿੰਘ , ਸੁਖਦੀਪ ਸਿੰਘ ਵਾਸੀਆਨ ਭੋਡੀਪੁਰਾ ਨੇ ਆਪਣੇ 3 ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਸ ਦੀ ਅਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ। ਕੁੱਟਮਾਰ ਦਾ ਕਾਰਨ ਇਹ ਸੀ ਕਿ ਉਕਤ ਦੋਸ਼ੀ ਉਸ ’ਤੇ ਗਲਤ ਨਜ਼ਰ ਰੱਖਦੇ ਸਨ। ਜਿਸ ਬਾਰੇ ਉਸ ਦੇ ਪਤੀ ਨੇ ਮੁਲਜ਼ਮਾਂ ਦੇ ਘਰ ਉਲਾਹਣਾ ਵੀ ਦਿੱਤਾ ਸੀ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।