ਸੇਵਾ ਸਿਮਰਨ ਲਹਿਰ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ
ਸੇਵਾ ਸਿਮਰਨ ਲਹਿਰ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ
Publish Date: Thu, 01 Jan 2026 04:57 PM (IST)
Updated Date: Thu, 01 Jan 2026 04:59 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਸੇਵਾ ਸਿਮਰਨ ਲਹਿਰ ਭੋਡੀਪੁਰਾ ਵੱਲੋਂ ਦਸਤਾਰ ਸਿਖਲਾਈ ਅਤੇ ਦਸਤਾਰ ਸਜਾਉਣ ਸਬੰਧੀ ਕੈਂਪ ਲਗਾਇਆ ਗਿਆ। ਐੱਨਆਰਆਈ ਭਰਾ ਕੁਲਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਨਿਊਜ਼ੀਲੈਂਡ ਨੇ ਆਪਣੇ ਦਸਬੰਧ ਨਾਲ ਆਪਣੇ ਪਿੰਡ ਭੋਡੀਪੁਰਾ ਵਿੱਚ ਲਗਾਏ ਗਏ ਦਸਤਾਰ ਕੈਂਪ ਵਿਚੋਂ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਪਹਿਲੇ, ਦੂਜੇ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਅਤੇ ਦਸਤਾਰਾਂ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਸਮੇਂ ਬੱਚਿਆਂ ਦੇ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਬੱਚਿਆਂ ਨੂੰ ਨਕਦ ਰਾਸੀ ਅਤੇ ਦਸਤਾਰ ਨਾਲ ਸਨਮਾਨਿਤ ਕੀਤਾ ਗਿਆ। ਦਸਤਾਰ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਸਾਰਿਆਂ ਬੱਚਿਆਂ ਨੂੰ ਵੀ ਨੋਟਬੁੱਕ ਦੇ ਸੈੱਟ ਅਤੇ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਐੱਨਆਰਆਈ ਭਰਾਵਾਂ ਕੁਲਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਨਿਊਜ਼ੀਲੈਂਡ ਨੇ ਆਪਣੇ ਨਗਰ ਦੀਆਂ ਸੰਗਤਾਂ ਨੂੰ ਦੋ ਦਿਨਾਂ ਧਾਰਮਿਕ ਟੂਰ ਦੌਰਾਨ ਲਈ ਸ੍ਰੀ ਫਤਿਹਗੜ੍ਹ ਸਾਹਿਬ, ਸਰਹੰਦ ਆਦਿ ਦੇ ਦਰਸ਼ਨ ਕਰਵਾਏ ਗਏ। ਇਸ ਦੌਰਾਨ ਬੱਚਿਆਂ ਅਤੇ ਸੰਗਤਾਂ ਨੂੰ ਮਨੁੱਖਤਾ ਦੀ ਸੇਵਾ ਦੇ ਪਿੰਡ ਹਸਨਪੁਰ (ਲੁਧਿਆਣਾ) ਵਿਖੇ ਬਣੀ ਸਮਾਜ ਸੇਵੀ ਸੰਸਥਾ ਦੇ ਸਥਾਨ ’ਤੇ ਲਜਾਇਆ ਗਿਆ, ਜਿੱਥੇ ਸੰਸਥਾ ਸੰਚਾਲਕ ਗੁਰਪ੍ਰੀਤ ਸਿੰਘ ਨੇ ਮਨੁੱਖਤਾਂ ਸੇਵਾ ਅਤੇ ਬੱਚਿਆਂ ਨੂੰ ਆਪਣੇ ਮਾਂ-ਬਾਪ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਾਂ-ਬਾਪ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ। ਇਸ ਮੌਕੇ ਰਣਜੀਤ ਸਿੰਘ ਸਿੱਧੂ, ਬਲਜੀਤ ਸਿੰਘ ਪੰਚਾਇਤ ਮੈਂਬਰ, ਸੁਖਵਿੰਦਰ ਸਿੰਘ ਖਾਲਸਾ, ਡਾਕਟਰ ਬਲਦੇਵ ਸਿੰਘ, ਬੂਟਾ ਸਿੰਘ ਖਾਲਸਾ, ਮੈਂਗਲ ਸਿੰਘ ਖਾਲਸਾ, ਮਾਸਟਰ ਕੁਲਵੰਤ ਸਿੰਘ, ਅਰਮਾਨ ਸਿੰਘ ਅਤੇ ਗੁਰਮਿਤ ਸੇਵਾ ਸਿਮਰਨ ਲਹਿਰ ਭੋਡੀਪੁਰਾ ਦੇ ਪ੍ਰਬੰਧਕ ਮੌਜੂਦ ਸਨ।