ਨਵੇਂ ਸਾਲ ਮੌਕੇ ਖ਼ੂਨਦਾਨ ਕੈਂਪ ਲਾਇਆ
ਨਵੇਂ ਸਾਲ ਮੌਕੇ ਖੂਨਦਾਨ ਕੈਂਪ ਲਗਾਇਆ
Publish Date: Thu, 01 Jan 2026 04:41 PM (IST)
Updated Date: Thu, 01 Jan 2026 04:44 PM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਨਵੇਂ ਸਾਲ ਮੌਕੇ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਵਿਧਾਇਕ ਜਗਰੂਪ ਸਿੰਘ ਗਿੱਲ ਬਠਿੰਡਾ ਸਮੇਤ ਟੀਮ ਜਗਤਾਰ ਸਿੰਘ ਬਿੱਕੀ, ਪਰਮਜੀਤ ਸਿੰਘ ਵਾਲੀਆ, ਸੁਖਦੀਪ ਸਿੰਘ ਢਿੱਲੋ, ਸੁਰਿੰਦਰ ਕੁਮਾਰ ਵੱਲੋਂ ਸ਼ਿਰਕਤ ਕੀਤੀ ਗਈ। ਸ਼ਹੀਦ ਭਾਈ ਮਨੀ ਸਿੰਘ ਬਲੱਡ ਸੈਂਟਰ ਦੇ ਬਲੱਡ ਇੰਚਾਰਜ ਡਾ. ਰਿਤਿਕਾ ਗਰਗ ਦੀ ਅਗਵਾਈ ਹੇਠ ਟੀਮ ਵੱਲੋਂ 80 ਯੂਨਿਟ ਇਕੱਤਰ ਕੀਤੀਆਂ ਗਈਆ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਤਰਲੋਚਨ ਸਿੰਘ ਸੇਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ-ਸਮੇਂ ਸਿਰ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਇਸ ਵਾਰ ਸੁਸਾਇਟੀ ਵੱਲੋਂ ਨਵੇਂ ਸਾਲ ਮੌਕੇ ਕਿਲਾ ਮੁਬਾਰਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪੁਰਾਤਨ ਵਿਭਾਗ ਤੋਂ ਗੁਰਦੀਪ ਸਿੰਘ, ਅਰੌੜਾ ਮਹਾਂ ਸਭਾ ਬਠਿੰਡਾ ਦੇ ਪ੍ਰਧਾਨ ਮਨੋਹਰ ਲਾਲ ਅਰੌੜਾ, ਚਿਮਨ ਲਾਲ ਬੱਗਾ, ਰਜਿੰਦਰ ਕੁਮਾਰ ਏਐਸਆਈ., ਐਸਜੀਪੀਸੀ ਮੈਂਬਰ ਜੋਗਿੰਦਰ ਕੌਰ, ਰਮੇਸ ਕੁਮਾਰ ਮੇਸਾ, ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ, ਦਰਸ਼ਨ ਸਿੰਘ ਲੈਕਚਰਾਰ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਪੂਹਲਾ, ਗੁਰਮੀਤ ਸਿੰਘ ਗਾਲਾ, ਜਤਿੰਦਰ ਕੁਮਾਰ, ਤਰਸੇਮ ਸਿੰਘ, ਮੱਖਣ ਸਿੰਘ, ਸੁਰਿੰਦਰਪਾਲ ਸਿੰਘ, ਮਹਿੰਦਰ ਸਿੰਘ ਐਫਸੀਆਈ., ਜਗਦੀਪ ਸਿੰਘ, ਜਸਵਿੰਦਰ ਕੌਰ, ਜੋਗਿੰਦਰ ਸਿੰਘ ਲੈਕਚਰਾਰ, ਸੁੱਖੀ ਪਲੰਬ, ਜੋਗ ਸਿੰਘ ਆਦਿ ਵੱਲੋਂ ਸਹਿਯੋਗ ਦਿੱਤਾ ਗਿਆ। ਸੁਸਾਇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।