ਬੀਕੇਯੂ ਡਕੌਂਦਾ ਇਕਾਈ ਆਦਮਪੁਰਾ ਦੀ ਚੋਣ ਹੋਈ
ਬੀਕੇਯੂ ਡਕੌਂਦਾ ਇਕਾਈ ਆਦਮਪੁਰਾ ਦੀ ਚੋਣ ਹੋਈ
Publish Date: Thu, 01 Jan 2026 04:32 PM (IST)
Updated Date: Thu, 01 Jan 2026 04:35 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਨਵੀਂ ਇਕਾਈ ਪਿੰਡ ਆਦਮਪੁਰਾ ਦੀ ਚੋਣ ਕੀਤੀ, ਜਿਸ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਸੀਡ ਬਿੱਲ ਚਾਰ ਲੇਬਰ ਕੋਡ ਅਤੇ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਜੀ ਰਾਮ ਜੀ ਰੱਖ ਕੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵੇਹਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਨਵੀਂ ਇਕਾਈ ਆਦਮਪੁਰਾ ਦੀ ਚੋਣ ਕੀਤੀ ਗਈ। ਇਸ ਦੌਰਾਨ ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜ ਗਿੱਲ ਸੂਬਾ ਪ੍ਰਧਾਨ ਨੇ ਕੀਤੀ। ਜਿਸ ਵਿੱਚ ਅਮਨਦੀਪ ਸਿੰਘ ਗੱਗੀ ਪ੍ਰਧਾਨ ਬਲਾਕ ਫੂਲ, ਜਗਸੀਰ ਸਿੰਘ ਸੀਰਾ ਪ੍ਰਧਾਨ ਬਲਾਕ ਸਹਿਣਾ, ਸਵਰਨ ਸਿੰਘ ਭਾਈਰੂਪਾ ਜਨਰਲ ਸਕੱਤਰ ਫੂਲ ਬਲਾਕ, ਗਿਆਨੀ ਸੁਖਵਿੰਦਰ ਸਿੰਘ ਭਾਈਰੂਪਾ, ਪਾਲੀ ਦਿਆਲਪੁਰਾ ਸ਼ਾਮਲ ਸਨ। ਇਸ ਮੌਕੇ ਆਦਮਪੁਰਾ ਪਿੰਡ ਵਿਚ 27 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਪੁਸਵਿੰਦਰ ਸਿੰਘ ਇਕਾਈ ਪ੍ਰਧਾਨ, ਸ਼ਨੀ ਸਿੰਘ ਖਜ਼ਾਨਚੀ, ਬਲਤੇਜ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਭਜੋਤ ਸਿੰਘ ਜਨਰਲ ਸਕੱਤਰ ਚੁਣੇ ਗਏ।