ਪੁਲਿਸ ਜਾਂਚ ਵਿਚ ਆਇਆ ਸਾਹਮਣੇ, ਕੁੜੀ ਦੇ ਮਾਪਿਆਂ ਨੇ ਕਿਹਾ ਸਾਡਾ ਨਹੀਂ ਕੋਈ ਸਬੰਧ
ਪੁਲਿਸ ਜਾਂਚ ਵਿਚ ਆਇਆ ਸਾਹਮਣੇ, ਕੁੜੀ ਦੇ ਮਾਪਿਆਂ ਨੇ ਕਿਹਾ ਸਾਡਾ ਨਹੀਂ ਕੋਈ ਸਬੰਧ
Publish Date: Thu, 12 Feb 2026 07:01 PM (IST)
Updated Date: Thu, 12 Feb 2026 07:02 PM (IST)
ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਨਾਲ ਸੰਪਰਕ ਕੀਤਾ, ਪਰ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਇੱਕ ਸਹੇਲੀ ਨਾਲ ਪੁੱਛਗਿੱਛ ਕੀਤੀ, ਜਿਸ ਦੌਰਾਨ ‘ਕਾਕੂ’ ਨਾਲ ਰਹਿਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਅਨੁਸਾਰ ਮਲਿਕਾ ਦਾ ਪਹਿਲਾ ਸਾਥੀ ਸੇਮ ਇਸ ਵੇਲੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਪੁਲਿਸ ਵੱਲੋਂ ਸੇਮ ਅਤੇ ਕਾਕੂ ਦੋਹਾਂ ਦੇ ਪਿਛੋਕੜ, ਕਾਲ ਡੀਟੇਲ ਅਤੇ ਹੋਰ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।