ਨਿਤਿਨ ਨਬੀਨ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਬਣਨ ’ਤੇ ਵਧਾਈਆਂ
ਨਿਤਿਨ ਨਬੀਨ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਬਣਾਉਣ ’ਤੇ ਦਿੱਤੀਆਂ ਦਿਲੋਂ ਵਧਾਈਆਂ
Publish Date: Sat, 24 Jan 2026 05:40 PM (IST)
Updated Date: Sun, 25 Jan 2026 04:10 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਨਿਤਿਨ ਨਬੀਨ ਨੂੰ ਭਾਜਪਾ ਦਾ 12ਵਾਂ ਕੌਮੀ ਪ੍ਰਧਾਨ ਬਣਨ ਤੇ ਮੌੜ ਮੰਡੀ ਦੇ ਚੰਦਰ ਮੋਹਨ ਗਰਗ ਕਾਰਜਕਾਰਨੀ ਮੈਂਬਰ ਬੀਜੇਪੀ ਯੁਵਾ ਮੋਰਚਾ ਪੰਜਾਬ ਵੱਲੋਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਭਰੋਸਾ ਜਤਾਇਆ ਕਿ ਨਿਤਿਨ ਨਬੀਨ ਦੀ ਅਗਵਾਈ ਹੇਠ ਭਾਜਪਾ ਨਵੀਂ ਊਰਜਾ ਏਕਤਾ ਅਤੇ ਸਪੱਸ਼ਟ ਉਦੇਸ਼ ਨਾਲ ਅੱਗੇ ਵਧੇਗੀ ਤੇ ਨੌਜਵਾਨ ਵਰਗ ਨੂੰ ਦੇਸ਼ ਸੇਵਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਚੰਦਰ ਮੋਹਨ ਗਰਗ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਨਿਤਿਨ ਨਬੀਨ ਇੱਕ ਗਤੀਸ਼ੀਲ ਸਮਰਪਿਤ ਤੇ ਦੂਰਦਰਸ਼ੀ ਯੁਵਾ ਨੇਤਾ ਹਨ, ਜਿਨ੍ਹਾਂ ਨੂੰ ਇੰਨ੍ਹੀ ਵੱਡੀ ਜਿੰਮੇਵਾਰੀ ਸੌਂਪੀ ਜਾਣਾ ਭਾਜਪਾ ਦੀ ਮਜ਼ਬੂਤ ਸੋਚ ਤੇ ਭਵਿੱਖੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਅੰਤ ’ਚ ਚੰਦਰ ਮੋਹਨ ਗਰਗ ਨੇ ਨਿਤਿਨ ਨਵੀਨ ਨੂੰ ਸ਼ੁਭ ਕਾਮਨਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਇਸ ਦੇ ਲੋਕਾਂ ਦੀ ਸੇਵਾ ਲਈ ਇਸ ਮਹੱਤਵਪੂਰਨ ਭੂਮਿਕਾ ਨੂੰ ਨਿਭਾਉਣ ਵਾਸਤੇ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਆਸ ਜਿਤਾਈ ਕਿ ਨਿਤਿਨ ਨਬੀਨ ਦੀ ਨਵੀਂ ਅਗਵਾਈ ਦੇਸ਼ ਨੂੰ ਨਵੀਆਂ ਦਿਸ਼ਾ ਅਤੇ ਤਾਕਤ ਪ੍ਰਦਾਨ ਕਰੇਗਾ।