ਵੱਡੀ ਵਾਰਦਾਤ: ਘਰ 'ਚੋਂ ਪਿਓ-ਪੁੱਤ ਦੀਆਂ ਲਾਸ਼ਾਂ ਬਰਾਮਦ, ਕਤਲ ਜਾਂ ਖ਼ੁਦਕੁਸ਼ੀ? ਪਿੰਡ 'ਚ ਪਸਰਿਆ ਸੋਗ
ਵੀਰਵਾਰ ਦੁਪਹਿਰ ਪੁਰਾਣੀ ਰਾਧਾ ਸੁਆਮੀ ਕਾਲੋਨੀ ਵਿਚ ਸਥਿਤ ਇਕ ਘਰ ਵਿੱਚੋਂ ਬਜ਼ੁਰਗ ਪਿਤਾ ਅਤੇ ਉਸ ਦੇ ਅਧੇੜ ਉਮਰ ਪੁੱਤਰ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾਂ ਦੀ ਪਛਾਣ ਰਮੇਸ਼ ਚੰਦ ਗੋਇਲ (75) ਅਤੇ ਉਸ ਦੇ ਪੁੱਤਰ ਸੰਜੇ ਗੋਇਲ (48) ਵਜੋਂ ਹੋਈ ਹੈ। ਘਰ ਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਮੂਲ ਰੂਪ ਵਿੱਚ ਗਾਜ਼ੀਆਬਾਦ ਦੇ ਰਹਿਣ ਵਾਲੇ ਰਮੇਸ਼ ਚੰਦ ਗੋਇਲ ਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਅਤੇ ਉਸ ਦਾ ਪੁੱਤਰ ਸੰਜੇ ਗੋਇਲ 22 ਸਾਲ ਪਹਿਲਾਂ ਰਾਮਪੁਰਾ ਫੂਲ ਆ ਕੇ ਰਹਿਣ ਲੱਗ ਪਏ ਸਨ।
Publish Date: Fri, 30 Jan 2026 11:15 AM (IST)
Updated Date: Fri, 30 Jan 2026 11:16 AM (IST)

ਮਨਪ੍ਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਵੀਰਵਾਰ ਦੁਪਹਿਰ ਪੁਰਾਣੀ ਰਾਧਾ ਸੁਆਮੀ ਕਾਲੋਨੀ ਵਿਚ ਸਥਿਤ ਇਕ ਘਰ ਵਿੱਚੋਂ ਬਜ਼ੁਰਗ ਪਿਤਾ ਅਤੇ ਉਸ ਦੇ ਅਧੇੜ ਉਮਰ ਪੁੱਤਰ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾਂ ਦੀ ਪਛਾਣ ਰਮੇਸ਼ ਚੰਦ ਗੋਇਲ (75) ਅਤੇ ਉਸ ਦੇ ਪੁੱਤਰ ਸੰਜੇ ਗੋਇਲ (48) ਵਜੋਂ ਹੋਈ ਹੈ। ਘਰ ਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਮੂਲ ਰੂਪ ਵਿੱਚ ਗਾਜ਼ੀਆਬਾਦ ਦੇ ਰਹਿਣ ਵਾਲੇ ਰਮੇਸ਼ ਚੰਦ ਗੋਇਲ ਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਅਤੇ ਉਸ ਦਾ ਪੁੱਤਰ ਸੰਜੇ ਗੋਇਲ 22 ਸਾਲ ਪਹਿਲਾਂ ਰਾਮਪੁਰਾ ਫੂਲ ਆ ਕੇ ਰਹਿਣ ਲੱਗ ਪਏ ਸਨ।
ਰਮੇਸ਼ ਚੰਦ ਦਾ ਇੱਕ ਪੁੱਤਰ ਗਾਜ਼ੀਆਬਾਦ ਵਿੱਚ ਰਹਿੰਦਾ ਹੈ, ਜਦਕਿ ਉਸ ਦੀਆਂ ਦੋਵੇਂ ਧੀਆਂ ਵਿਆਹੀਆਂ ਹੋਣ ਕਾਰਨ ਇੱਕ ਫਰੀਦਕੋਟ ਅਤੇ ਦੂਜੀ ਬਠਿੰਡਾ ਵਿੱਚ ਪਰਿਵਾਰਾਂ ਸਮੇਤ ਰਹਿ ਰਹੀਆਂ ਹਨ। ਦੋਵੇਂ ਪਿਤਾ-ਪੁੱਤਰ ਆਪਣੇ ਇਸੇ ਘਰ ਵਿੱਚ ਗੁਮਸੁੰਮ ਜੀਵਨ ਬਿਤਾਉਂਦੇ ਸਨ ਅਤੇ ਆਸ-ਪਾਸ ਦੇ ਲੋਕਾਂ ਨਾਲ ਘੱਟ ਹੀ ਗੱਲਬਾਤ ਕਰਦੇ ਸਨ। ਮ੍ਰਿਤਕ ਸੰਜੇ ਗੋਇਲ ਆਮ ਤੌਰ ’ਤੇ ਦੁੱਧ ਲੈਣ ਜਾਂ ਕਿਸੇ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਨਿਕਲਦਾ ਸੀ। ਘਰ ਦਾ ਮੁੱਖ ਦਰਵਾਜ਼ਾ ਅਕਸਰ ਬੰਦ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੋਂ ਗਾਜ਼ਿਆਬਾਦ ਵਿੱਚ ਰਹਿੰਦੇ ਪੁੱਤਰ ਬਿਮਲ ਗੋਇਲ ਵੱਲੋਂ ਫੋਨ ਕਰਨ ’ਤੇ ਕੋਈ ਜਵਾਬ ਨਾ ਮਿਲਣ ਕਾਰਨ ਉਸਨੇ ਆਪਣੀ ਬਠਿੰਡਾ ਰਹਿੰਦੀ ਭੈਣ ਸਵਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਵੀਰਵਾਰ ਦੁਪਹਿਰ ਰਾਮਪੁਰਾ ਫੂਲ ਪਹੁੰਚੀ ਸਵਿਤਾ ਨੇ ਕਈ ਵਾਰ ਮੁੱਖ ਗੇਟ ਖੜਕਾਇਆ, ਪਰ ਜਦੋਂ ਦਰਵਾਜ਼ਾ ਨਾ ਖੁੱਲਿਆ ਤਾਂ ਲੋਕਾਂ ਦੀ ਮਦਦ ਨਾਲ ਦੂਜੇ ਦਰਵਾਜ਼ੇ ਰਾਹੀਂ ਘਰ ਅੰਦਰ ਦਾਖ਼ਲ ਹੋ ਕੇ ਵੇਖਿਆ ਗਿਆ ਤਾਂ ਅੰਦਰ ਪਿਤਾ-ਪੁੱਤਰ ਦੀਆਂ ਲਾਸ਼ਾਂ ਪਈਆਂ ਸਨ। ਇਸ ਉੁਪਰੰਤ ਸਵਿਤਾ ਅਤੇ ਹੋਰ ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।