- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਲਸਾ ਕਾਲਜ ‘ਚ ਕਰਵਾਇਆ ਕਵੀ ਦਰਬਾਰ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਆਨਰੇਰੀ ਸਕੱਤਰ ਕਾਲਜ ਦੀ ਰਹਿਨੁਮਾਈ ਅਤੇ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਸੰਸਥਾ ਦੇ ਪ੍ਰੋਫੈਸਰ ਪੂਰਨ ਸਿੰਘ ਸਾਹਿਤ ਸਭਾ ਵੱਲੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪ੍ਰੋ. ਪੂਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮਨਦੀਪਕੌਰ ਨੇ ਦੱਸਿਆ ਕਿ ਪ੍ਰੋ. ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਪਿਤਾ ਸ. ਕਰਤਾਰ ਸਿੰਘ ਅਤੇ ਮਾਤਾਪਰਮਾ ਦੇਵੀ ਦੇ ਘਰ ਸਲਹੱਟ (ਐਬਟਾਬਾਦ) ਵਿਖੇ ਹੋਇਆ। 1897 ਵਿਚ ਰਾਵਲਪਿੰਡੀ ਤੋਂ ਮੈਟ੍ਰਿਕ ਕੀਤੀ ਅਤੇ ਬਾਅਦ ਵਿੱਚ ਜਾਪਾਨ (ਟੋਕੀਓ ਯੂਨੀਵਰਸਿਟੀ) ਤੋਂ ਫਾਰਮਾਸਿਊਟੀਕਲ ਕੈਮਿਸਟਰੀ ਵਿਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਅਤੇ ਜਾਪਾਨ ਵਿੱਚ ਪੜ੍ਹਾਈ ਦੌਰਾਨ ਸਵਾਮੀ ਰਾਮਤੀਰਥ ਤੋਂ ਪ੍ਰਭਾਵਿਤ ਹੋਏ, ਪਰ ਬਾਅਦ ਵਿਚ ਭਾਈ ਵੀਰ ਸਿੰਘ ਦੇ ਸੰਪਰਕ ਵਿਚ ਆ ਕੇ ਮੁੜ ਸਿੱਖੀ ਵੱਲ ਪਰਤੇ। ਉਨ੍ਹਾਂ ਨੇ ਖੁੱਲ੍ਹੀ ਕਵਿਤਾ ਰਾਹੀਂ ਪੰਜਾਬੀ ਸਾਹਿਤ ਵਿਚ ਵਿਲੱਖਣ ਯੋਗਦਾਨ ਪਾਇਆ। ਉਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਛੰਦ-ਬੰਦੀਦੀਆਂ ਬੰਦਸ਼ਾਂ ਤੋਂ ਮੁਕਤ ਕਰਕੇ "ਖੁੱਲ੍ਹੀ ਕਵਿਤਾ" ਦਾ ਮੁੱਢ ਬੰਨ੍ਹਿਆ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ 'ਖੁੱਲ੍ਹੇ ਮੈਦਾਨ', 'ਖੁੱਲ੍ਹੇ ਘੁੰਡ', ਅਤੇ 'ਖੁੱਲ੍ਹੇ ਅਸਮਾਨੀ ਰੰਗ' ਸ਼ਾਮਲ ਹਨ। ਪ੍ਰੋ. ਪੂਰਨ ਸਿੰਘ ਪੰਜਾਬੀ ਕਵੀ, ਵਾਰਤਾਕਾਰ, ਵਿਗਿਆਨੀ, ਅਨੁਵਾਦਕ, ਚਿੰਤਕ ਸਨ। ਡਾ. ਹਰਮਨਦੀਪ ਕੌਰ ਨੇ ਇਨ੍ਹਾਂ ਦੀ ਸ਼ਖ਼ਸੀਅਤ ਨੂੰ ਸਮਰਪਿਤ ਹਰੀ ਸਿੰਘ ਜਾਚਕ ਦੀ ਕਵਿਤਾ 'ਪੰਜਾਬ ਦਾ ਅਲਬੇਲਾ ਸਾਹਿਤਕਾਰ ਪ੍ਰੋਫੈਸਰ ਪੂਰਨ ਸਿੰਘ' ਪੜ੍ਹਕੇ ਸੁਣਾਈ। ਇਸ ਤੋਂ ਉਪਰੰਤ ਡਾ. ਸਿਮਰਜੀਤ ਕੌਰ ਨੇ ਗੁਰਤੇਜ ਸਿੰਘ ਕੋਹਾਰ ਵਾਲਾ ਦੀ ਲਿਖੀ ਗਜ਼ਲ 'ਔੜਏਦਾਂ ਹੀ' ਦਾ ਸੁਰੀਲੀ ਆਵਾਜ਼ ਵਿਚ ਗਾਇਨ ਕੀਤਾ।
ਪ੍ਰੋ. ਜਸਬੀਰ ਕੌਰ ਨੇ ਅੰਮ੍ਰਿਤਾ ਪ੍ਰੀਤਮ ਦੇ ਕਾਵਿਸੰਗ੍ਰਹਿ 'ਸੁਨੇਹੜੇ' ਵਿੱਚ ਦਰਜ ਕਵਿਤਾ 'ਸੁਪਨੇ', ਪ੍ਰੋ. ਅੰਮ੍ਰਿਤਪਾਲ ਸਿੰਘ ਨੇ 'ਮਰਦਾਨਾ ਤੇ ਫਰਹਿੰਦਾ' ਅਤੇ'ਤਾਹਨਾ' (ਸਵੈ- ਰਚਿਤ), ਪ੍ਰੋ. ਰੀਮਾ ਰਾਣੀ ਨੇ ਇਰਸ਼ਾਦ ਸੰਧੂ ਦੀ ਲਿਖੀ ਹੋਈ ਗਜ਼ਲ 'ਕੁਝ ਬੰਦਿਆਂ ਦੇ ਨਾਮ ਵੀ ਸੋਹਣੇ ਲੱਗਦੇ ਨੇ' ਤੇ ਲਾਇਬ੍ਰੇਰੀਅਨ ਕਿਰਨਜੀਤ ਕੌਰ ਨੇ 'ਬੱਸ ਦੀ ਬਾਰੀ' ਕਵਿਤਾ ਦਾ ਉਚਾਰਣ ਕੀਤਾ। ਇਸ ਪ੍ਰੋਗਰਾਮ ਵਿੱਚ ਅਲੱਗ-ਅਲੱਗ ਕਲਾਸਾਂ ਦੇ ਕੁੱਲ 16 ਵਿਦਿਆਰਥੀਆਂ ਨੇ ਪ੍ਰੋਫੈਸਰ ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਪਾਸ਼ ਦੀਆਂ ਕਵਿਤਾਵਾਂ ਦਾ ਆਪਣੇ-ਆਪਣੇ ਅੰਦਾਜ਼ ’ਚ ਉਚਾਰਣ ਕੀਤਾ। ਜਿਸ ਵਿੱਚ ਸੁਮਨਦੀਪ ਕੌਰ ਨੇ 'ਜਵਾਨ ਪੰਜਾਬ' (ਪ੍ਰੋ. ਪੂਰਨ ਸਿੰਘ), ਸੁਖਦੀਪ ਕੌਰ ਨੇ 'ਹਲਵਾਹੁਣ ਵਾਲੇ' (ਪ੍ਰੋ. ਪੂਰਨ ਸਿੰਘ), ਗੁਰਪ੍ਰੀਤ ਕੌਰ ਨੇ 'ਘਰ ਦੀ ਗਹਿਲ' (ਪ੍ਰੋ. ਪੂਰਨ ਸਿੰਘ) ਐਮ.ਏ ਪੰਜਾਬੀਭਾਗ ਦੂਜਾ, ਅਮਨਦੀਪ ਕੌਰ ਨੇ 'ਦੇਸ਼ ਪਿਆਰ ਪੰਜਾਬ ਮੇਰਾ' (ਪ੍ਰੋ. ਪੂਰਨ ਸਿੰਘ), ਨਵਨੀਤ ਕੌਰ ਨੇ 'ਦੋ ਟੇਪੇ' (ਅੰਮ੍ਰਿਤਾ ਪ੍ਰੀਤਮ), ਮਨਦੀਪ ਕੌਰ ਨੇ 'ਹਸਰਤ' (ਪਾਸ਼) ਐਮਏ ਪੰਜਾਬੀ ਭਾਗ ਪਹਿਲਾ, ਅਮਰਪਾਲ ਕੌਰ ਨੇ'ਪੰਜਾਬ ਦੇ ਦਰਿਆ' (ਪ੍ਰੋ. ਪੂਰਨ ਸਿੰਘ), ਜਸ਼ਨਦੀਪ ਕੌਰ ਨੇ 'ਮੈ ਪੰਜਾਬੀ ਪੰਜਾਬ ਦੇ ਰਹਿਣ ਵਾਲੇ' (ਫ਼ਿਰੋਜ਼ਦੀਨ ਸ਼ਰਫ਼) ਬੀ.ਏ ਭਾਗ ਤੀਜਾ, ਦਵਿੰਦਰਦੀਪ ਕੌਰ ਨੇ 'ਨਜ਼ਰ' ਅਤੇ ਕਿਰਨਦੀਪ ਕੌਰ ਨੇ 'ਕੁੱਝ ਕਿਹਾਤਾਂ' (ਸੁਰਜੀਤ ਪਾਤਰ)ਬੀ.ਏ ਭਾਗ ਦੂਜਾ, ਖੁਸ਼ਪ੍ਰੀਤ ਕੌਰ ਨੇ 'ਮੈ ਸੋਚਿਆ, ਖ਼ੁਆਬ( ਸਵੈ ਰਚਿਤ) ਅਤੇਗੁਰਲੀਨ ਕੌਰ ਨੇ 'ਧੋਖੇ ਦੀ ਹਸਰਤ' ਬੀ.ਕਾਮ ਭਾਗ ਦੂਜਾ, ਅਰਸ਼ਦੀਪ ਸਿੰਘ ਨੇ 'ਧੀ'(ਸਵੈ-ਰਚਿਤ), ਰਾਜਵੀਰ ਕੌਰ ਨੇ 'ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ-ਕੋਈ ਪੈੜ' (ਸੁਰਜੀਤ ਪਾਤਰ), ਹਰਮਨਪ੍ਰੀਤ ਕੌਰ ਨੇ 'ਅੱਜਆਖਾਂ ਵਾਰਿਸ ਸ਼ਾਹ ਨੂੰ' (ਅੰਮ੍ਰਿਤਾ ਪ੍ਰੀਤਮ), ਤੇ ਅੰਮ੍ਰਿਤਪਾਲ ਸਿੰਘ ਨੇ 'ਤੈਨੂੰ ਮਿਲਣਾ' (ਗੁਰਪ੍ਰੀਤ ਗੁਰੀ) (ਬੀ.ਏ ਭਾਗ ਪਹਿਲਾ) ਨੇ ਕਵਿਤਾਵਾਂ ਦਾ ਉਚਾਰਣ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਨਵਜੋਤ ਕੌਰ(ਬੀਏ ਭਾਗ ਦੂਜਾ) ਵੱਲੋਂ ਬਾਖੂਬੀ ਨਿਭਾਈ ਗਈ। ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਪੰਜਾਬੀ ਵਿਭਾਗ ਦੇ ਅਧਿਆਪਕ ਨੂੰ ਮੁਬਾਰਕਬਾਦ ਦਿੱਤੀ।