Israel Iran War : ਦੁਬਈ 'ਚ ਫਸੇ ਬਠਿੰਡਾ ਦੇ ਦੋ ਹੋਰ ਨੌਜਵਾਨ, ਸਰਕਾਰ ਨੂੰ ਸੁਰੱਖਿਅਤ ਵਾਪਸੀ ਦੀ ਕੀਤੀ ਅਪੀਲ
ਬਠਿੰਡਾ ਦੇ ਦੋ ਨੌਜਵਾਨ ਅਵਨੀਸ਼ ਗੋਇਲ ਅਤੇ ਦਰਪਨ ਬਾਂਸਲ ਨੇ ਇਕ ਵੀਡੀਓ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ। ਨੌਜਵਾਨਾਂ ਨੇ ਕਿਹਾ ਕਿ ਉਹ 27 ਫਰਵਰੀ ਨੂੰ ਪੰਜ ਦਿਨਾਂ ਦੀ ਸੈਰ-ਸਪਾਟਾ ਯਾਤਰਾ ਲਈ ਦੁਬਈ ਗਏ ਸਨ ਪਰ ਅਗਲੇ ਦਿਨ ਸਥਿਤੀ ਵਿਗੜ ਗਈ ਅਤੇ ਜੰਗ ਸ਼ੁਰੂ ਹੋ ਗਈ ਅਤੇ ਉਹ ਇੱਥੇ ਫਸ ਗਏ ਹਨ।
Publish Date: Tue, 03 Mar 2026 06:13 PM (IST)
Updated Date: Tue, 03 Mar 2026 06:20 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਖਾੜੀ ਦੇਸ਼ਾਂ ਵਿਚ ਚੱਲ ਰਹੇ ਜੰਗ ਕਾਰਨ ਬਠਿੰਡਾ ਦੇ ਦੋ ਹੋਰ ਨੌਜਵਾਨ ਦੁਬਈ ਵਿਚ ਫਸੇ ਹੋਏ ਹਨ। ਹਵਾਈ ਅੱਡੇ ਅਤੇ ਉਡਾਣਾਂ ਬੰਦ ਹੋਣ ਕਾਰਨ ਉਨ੍ਹਾਂ ਦੀ ਭਾਰਤ ਵਾਪਸੀ ਰੋਕੀ ਗਈ ਹੈ। ਇਸ ਤੋਂ ਪਹਿਲਾਂ ਦੁਬਈ 'ਚ ਫਸੇ ਬਠਿੰਡਾ ਦੇ ਇਕ ਪ੍ਰਿੰਸੀਪਲ ਜੋੜੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਹੀ ਦੋ ਹੋਰ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ।
ਬਠਿੰਡਾ ਦੇ ਦੋ ਨੌਜਵਾਨ ਅਵਨੀਸ਼ ਗੋਇਲ ਅਤੇ ਦਰਪਨ ਬਾਂਸਲ ਨੇ ਇਕ ਵੀਡੀਓ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ। ਨੌਜਵਾਨਾਂ ਨੇ ਕਿਹਾ ਕਿ ਉਹ 27 ਫਰਵਰੀ ਨੂੰ ਪੰਜ ਦਿਨਾਂ ਦੀ ਸੈਰ-ਸਪਾਟਾ ਯਾਤਰਾ ਲਈ ਦੁਬਈ ਗਏ ਸਨ ਪਰ ਅਗਲੇ ਦਿਨ ਸਥਿਤੀ ਵਿਗੜ ਗਈ ਅਤੇ ਜੰਗ ਸ਼ੁਰੂ ਹੋ ਗਈ ਅਤੇ ਉਹ ਇੱਥੇ ਫਸ ਗਏ ਹਨ। ਅਵਨੀਸ਼ ਅਤੇ ਦਰਪਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਅਤ ਅਤੇ ਜਲਦੀ ਭਾਰਤ ਵਾਪਸੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।