- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
importent news fro bti
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਜੋਧਪੁਰ ਰੋਮਾਣਾ ਤੇ ਗੁਰੂਸਰ ਸੈਣੇਵਾਲਾ ਵਿਚਕਾਰ ਪੈਟਰੋਲ ਪੰਪ ਦੇ ਨਜ਼ਦੀਕ ਬਣੇ ਬੀਸੀਐਲ ਸੰਗਤ ਦੇ ਗੱਠਾਂ ਦੇ ਇਕ ਵੱਡੇ ਡੰਪ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਨਾਲ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਰਾਲੀ ਦੇ ਡੰਪ ’ਚੋਂ ਨਿਕਲ ਰਹੀਆਂ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਦੂਰੋਂ ਹੀ ਦਿਖਾਈ ਦੇ ਰਿਹਾ ਸੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਵੱਡੀ ਗਿਣਤੀ ਵਿਚ ਅੱਗ ’ਤੇ ਕਾਬੂ ਪਾਉਣ ਲਈ ਇਕੱਠੇ ਹੋ ਗਏ। ਜਿਸ ਥਾਂ ਗੰਢਾਂ ਦੇ ਡੰਪ ਨੂੰ ਅੱਗ ਲੱਗੀ ਉਸ ਦੇ ਨੇੜੇ ਹੀ ਪੈਟਰੋਲ ਪੰਪ ਲੱਗਾ ਹੋਇਆ ਹੈ, ਜੇਕਰ ਅੱਗ ਉਸ ਪਾਸੇ ਨੂੰ ਹੋ ਜਾਂਦੀ ਤਾਂ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਣਾ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬੀਸੀਐਲ ਸੰਗਤ ਅਤੇ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਤੇ ਅੱਗ ’ਤੇ ਕਾਬੂ ਪਾਉਣ ਲਈ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ ਪਿੰਡ ਨਰੂਆਣਾ ਤੇ ਆਸ-ਪਾਸ ਦੇ ਕਈ ਪਿੰਡਾਂ ਦੇ ਕਿਸਾਨ ਵੀ ਮੱਦਦ ਲਈ ਪਹੁੰਚ ਗਏ। ਕਿਸਾਨਾਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮਿਲ ਕੇ ਕਈ ਘੰਟਿਆਂ ਤੱਕ ਅੱਗ ਬੁਝਾਉਣ ਲਈ ਮੁਸ਼ੱਕਤ ਕੀਤੀ, ਪਰ ਅੱਗ ਜ਼ਿਆਦਾ ਤੇਜ਼ ਹੋਣ ਅਤੇ ਗੱਠਾਂ ਦੀ ਵੱਡੀ ਮਾਤਰਾ ਹੋਣ ਕਾਰਨ ਇਸ ’ਤੇ ਤੁਰੰਤ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਡੰਪ ਵਿੱਚ ਕਰੀਬ 20 ਤੋਂ 25 ਹਜ਼ਾਰ ਕੁਇੰਟਲ ਗੰਢਾਂ ’ਕੱਠੀਆਂ ਕਰਕੇ ਰੱਖੀਆਂ ਗਈਆਂ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਕੁੱਲ ਕੀਮਤ ਲਗਭਗ 75 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਜੋਂ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਡੰਪ ਵਿੱਚ ਪਈਆਂ ਲਗਭਗ ਸਾਰੀਆਂ ਗੰਢਾਂ ਸੜ ਕੇ ਰਾਖ ਹੋ ਗਈਆਂ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਨੇੜਲੇ ਪਿੰਡਾਂ ਜੋਧਪੁਰ ਰੋਮਾਣਾ, ਗੁਰੂਸਰ ਸੈਣੇਵਾਲਾ, ਜੈ ਸਿੰਘ ਵਾਲਾ ਅਤੇ ਨਰੂਆਣਾ ਦੇ ਕਿਸਾਨ ਮੌਕੇ ’ਤੇ ਪੁੱਜੇ ਅਤੇ ਅੱਗ ਬੁਝਾਉਣ ਲਈ ਸਹਿਯੋਗ ਦਿੱਤਾ।
ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਿੱਤੀ ਨੁਕਸਾਨ ਕਾਫੀ ਵੱਡਾ ਹੋ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ। ਡੰਪ ਵਿੱਚ ਪਈਆਂ ਗੱਠਾਂ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈਆਂ। ਇਸ ਸਬੰਧੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਗੱਠਾਂ ਦੇ ਡੰਪ ਨੂੰ ਅੱਗ ਲੱਗ ਗਈ ਹੈ ਜਿਸ ਤੇ ਉਹ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਬੀਸੀਐਲ ਅਤੇ ਬਠਿੰਡਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੇ ਦੋ ਬੀਸੀਐਲ ਦੀਆਂ ਤੇ ਇੱਕ ਬਠਿੰਡਾ ਤੋਂ ਫਾਇਰ ਬ੍ਰਿਗੇਡ ਅੱਗ ਬੁਝਾਉਣ ਲਈ ਪਹੁੰਚੀ ਉਨ੍ਹਾਂ ਦੱਸਿਆ ਕਿ ਗੱਠਾਂ ਦੇ ਸਾਰੇ ਡੰਪ ਪੂਰੀ ਤਰ੍ਹਾਂ ਨਾਲ ਸੜਕੇ ਰਾਖ ਹੋ ਗਏ ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸ ਕਾਰਨ ਲੱਗੀ ਹੈ।
ਡੰਪ ਵਿੱਚ 20 ਤੋਂ 25 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸਨ ਜਿਨ੍ਹਾਂ ਦੀ 75 ਲੱਖ ਦੇ ਕਰੀਬ ਕੀਮਤ ਬਣਦੀ ਹੈ। ਬੀਸੀਐੱਲ ਕੰਪਨੀ ਦੇ ਅੱਗ ਬੁਝਾਓ ਦਸਤੇ ਦੇ ਸੁਪਰਵਾਈਜ਼ਰ ਦਸ਼ਰਤਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਗੁਰੂਸਰ ਸੈਣੇਵਾਲਾ ਦੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੇ ਗੱਠਾਂ ਦੇ ਡੰਪ ਨੂੰ ਅੱਗ ਲੱਗ ਗਈ ਹੈ ਜਿਸ ਤੇ ਉਹ ਤੁਰੰਤ ਆਪਣੀਆਂ ਦੋ ਗੱਡੀਆਂ ਤੇ ਸਾਰੀ ਟੀਮ ਲੈ ਕੇ ਅੱਗ ਬੁਝਾਉਣ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ ਬਹੁਤ ਵੱਡੇ ਪੱਧਰ ਤੇ ਲੱਗੀ ਹੋਈ ਸੀ। ਉਨ੍ਹਾਂ ਅੱਗ ਬੁਝਾਉਣ ਲਈ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਬਹੁਤ ਥੋੜੇ ਕਾਮਯਾਬ ਹੋਏ ਜਿਸ ਸਮੇਂ ਤੱਕ ਉਨ੍ਹਾਂ ਅੱਗ ਤੇ ਕਾਬੂ ਪਾਇਆ ਉਸ ਸਮੇਂ ਤੱਕ ਸਾਰੀਆਂ ਗੰਢਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ।