ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ ਤਲਵੰਡੀ ਸਾਬੋ ਦਾ ਦੌਰਾ
ਪਿਛਲੇ ਕਾਫੀ ਸਮੇਂ ਤੋਂ ਹਲਕਾ ਤਲਵੰਡੀ ਸਾਬੋ ਅੰਦਰ ਸਰਗਰਮ ਨੌਜਵਾਨ ਆਗੂ ਅਤੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦਾ ਦੌਰਾ ਕਰਦਿਆਂ ਵਰਕਰਾਂ ਦੇ ਨਿੱਜੀ ਸਮਾਗਮਾਂ 'ਚ ਹਾਜ਼ਰੀ ਭਰੀ।
Publish Date: Fri, 16 Sep 2022 03:11 PM (IST)
Updated Date: Fri, 16 Sep 2022 03:11 PM (IST)
ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ
ਪਿਛਲੇ ਕਾਫੀ ਸਮੇਂ ਤੋਂ ਹਲਕਾ ਤਲਵੰਡੀ ਸਾਬੋ ਅੰਦਰ ਸਰਗਰਮ ਨੌਜਵਾਨ ਆਗੂ ਅਤੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਨੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦਾ ਦੌਰਾ ਕਰਦਿਆਂ ਵਰਕਰਾਂ ਦੇ ਨਿੱਜੀ ਸਮਾਗਮਾਂ 'ਚ ਹਾਜ਼ਰੀ ਭਰੀ। ਉਨ੍ਹਾਂ ਨੇ ਇਸ ਮੌਕੇ ਆਮ ਲੋਕਾਂ ਨਾਲ ਮੁਲਾਕਾਤ ਕਰਦਿਆਂ ਪੇਸ਼ ਆ ਰਹੀਆਂ ਮੁਸ਼ਕਲਾਂ ਵੀ ਜਾਣੀਆਂ। ਦੌਰੇ ਉੇਪਰੰਤ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਦੇਖਣ ਵਿਚ ਆ ਰਿਹੈ ਕਿ ਪਾਵਨ ਨਗਰ ਦਮਦਮਾ ਸਾਹਿਬ ਦਾ ਸਾਫ ਸਫਾਈ ਪੱਖੋਂ ਅਤਿ ਮੰਦਾ ਹਾਲ ਹੋਇਆ ਪਿਆ ਹੈ ਪਰ ਲੱਗਦੈ ਸਰਕਾਰ ਦੇ ਨੁਮਾਇੰਦਿਆਂ ਦਾ ਇੱਧਰ ਕੋਈ ਧਿਆਨ ਹੀ ਨਹੀਂ ਹੈ, ਇਸੇ ਕਾਰਣ ਪਿਛਲੇ ਕਰੀਬ ਛੇ ਮਹੀਨਿਆਂ ਵਿਚ ਤਲਵੰਡੀ ਸਾਬੋ ਦੇ ਵਿਕਾਸ ਕਾਰਜਾਂ ਜਾਂ ਸਾਫ ਸਫਾਈ ਬਹਾਲ ਰੱਖਣ ਲਈ ਇਕ ਰੁਪਏ ਦੀ ਵੀ ਆਰਥਿਕ ਮਦਦ ਮੌਜੂਦਾ ਸਰਕਾਰ ਨੇ ਨਹੀਂ ਦਿੱਤੀ। ਉਨ੍ਹਾਂÎ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸੀਵਰੇਜ ਓਵਰਫਲੋਅ ਕਾਰਨ ਮੁਹੱਲਿਆਂ ਵਿਚ ਖੜੇ੍ਹ ਗੰਦੇ ਪਾਣੀ ਕਾਰਣ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਪਰ ਐਤਕੀ ਪਹਿਲੀ ਵਾਰ ਨਗਰ ਵਿਚ ਫੌਗਿੰਗ ਤਕ ਕਰਵਾਉਣ ਵਿਚ ਸਰਕਾਰ ਅਤੇ ਪ੍ਰਸ਼ਾਸਨ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਲਟਕ ਰਹੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਤੁਰੰਤ ਗ੍ਾਂਟ ਜਾਰੀ ਕਰੇ। ਇਸ ਮੌਕੇ ਸੁਰਿੰਦਰ ਨੰਬਰਦਾਰ ਡੂੰਮਵਾਲੀ, ਸੁਖਬੀਰ ਸਿੰਘ ਚੱਠਾ, ਰਣਜੀਤ ਸਿੰਘ ਮਲਕਾਣਾ ਸਾਬਕਾ ਕੌਂਸਲਰ, ਰਾਜਬਹਾਦੁਰ ਸਿੰਘ ਸਮਾਘ, ਜਗਤਾਰ ਸਿੰਘ ਨੰਗਲਾ, ਦਵਿੰਦਰ ਸਿੰਘ ਕੋਟਬਖਤੂ ਸਰਕਲ ਪ੍ਰਧਾਨ ਸੋ੍ਮਣੀ ਅਕਾਲੀ ਦਲ, ਕਾਲਾ ਰਾਮਾਂ ਹਲਕਾ ਪ੍ਰਧਾਨ ਬੀਸੀ ਵਿੰਗ, ਜਸਵਿੰਦਰ ਸਿੰਘ ਸਿੱਧੂ ਸੀ. ਅਕਾਲੀ ਆਗੂ, ਹੈਪੀ ਖੋਸਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਰਾਮਾਂ, ਬੀਬੀ ਜਸਵੀਰ ਕੌਰ, ਰਣਦੀਪ ਸਿੰਘ ਚੱਠਾ ਆਗੂ ਐੱਸਓਆਈ, ਡਾ. ਗੁਰਮੇਲ ਸਿੰਘ ਘਈ, ਤੇਜਾ ਸਿੰਘ ਮਲਕਾਣਾ, ਸੋਹਣ ਸਿੰਘ ਜਗਾ ਰਾਮ ਤੀਰਥ ਆਦਿ ਆਗੂ ਮੌਜੂਦ ਸਨ।