ਧੁੰਦ ਦਾ ਕਹਿਰ: ਦੋ PRTC ਬੱਸਾਂ ਤੇ ਟਰਾਲੇ ਵਿਚਾਲੇ ਹੋਈ ਭਿਆਨਕ ਟੱਕਰ, ਪਿਆ ਚੀਕ-ਚਿਹਾੜਾ; 35 ਸਵਾਰੀਆਂ ਜ਼ਖ਼ਮੀ
ਅੱਜ ਮੌੜ ਮੰਡੀ ਦੇ ਨਜ਼ਦੀਕੀ ਪਿੰਡ ਮਾਈਸਰਖਾਨਾ ਕੋਲ ਸੰਘਣੀ ਧੁੰਦ ਕਾਰਨ ਦੋ ਪੀਆਰਟੀਸੀ (PRTC) ਦੀਆਂ ਬੱਸਾਂ ਇੱਕ ਗੈਸ ਸਿਲੰਡਰਾਂ ਨਾਲ ਭਰੇ ਹੋਏ ਟਰੱਕ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ 30-35 ਸਵਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ
Publish Date: Sun, 18 Jan 2026 10:31 AM (IST)
Updated Date: Sun, 18 Jan 2026 10:32 AM (IST)
ਸੁਰੇਸ਼ ਹੈਪੀ, ਮੌੜ ਮੰਡੀ - ਅੱਜ ਮੌੜ ਮੰਡੀ ਦੇ ਨਜ਼ਦੀਕੀ ਪਿੰਡ ਮਾਈਸਰਖਾਨਾ ਕੋਲ ਸੰਘਣੀ ਧੁੰਦ ਕਾਰਨ ਦੋ ਪੀਆਰਟੀਸੀ (PRTC) ਦੀਆਂ ਬੱਸਾਂ ਇੱਕ ਗੈਸ ਸਿਲੰਡਰਾਂ ਨਾਲ ਭਰੇ ਹੋਏ ਟਰੱਕ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ 30-35 ਸਵਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਇੱਕ ਬੱਸ ਬਠਿੰਡਾ ਤੋਂ ਮਾਨਸਾ ਵੱਲ ਜਾ ਰਹੀ ਸੀ ਜਦੋਂ ਕਿ ਦੂਜੀ ਬੱਸ ਮਾਨਸਾ ਤੋਂ ਬਠਿੰਡਾ ਵੱਲ ਨੂੰ ਆ ਰਹੀ ਸੀ। ਇਸ ਦੌਰਾਨ ਬੱਸਾਂ ਦੀ ਇੱਕ ਟਰਾਲੇ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ 30 ਤੋਂ 35 ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪੁੱਜਾ ਅਤੇ ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਸਿਵਿਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।