ਸੀਟੂ ਨੇ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ
ਸੀਟੂ ਵੱਲੋਂ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ
Publish Date: Wed, 01 Apr 2026 06:08 PM (IST)
Updated Date: Wed, 01 Apr 2026 06:10 PM (IST)

ਬਰਨਾਲਾ : ਪਿੰਡ ਫਰਵਾਹੀ ਦੇ ਘੋੜਾ ਚੌਕ ਵਿਖੇ ਸੀਟੂ ਸਮੇਤ ਟਰੇਡ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕੇਂਦਰੀ ਸਰਕਾਰ ਵੱਲੋਂ ਮਜ਼ਦੂਰ ਜਮਾਤ ਵਿਰੋਧੀ ਨੀਤੀਆਂ ਲਾਗੂ ਕਰਨ ਵਿਰੁੱਧ ਨਵੇਂ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ ਗਿਆ। ਇਸ ਸਮੇਂ ਮਨਰੇਗਾ ਵਰਕਰਾਂ ਤੋਂ ਇਲਾਵਾ ਭੱਠਾ ਵਰਕਰ ਤੇ ਹੋਰ ਮਜ਼ਦੂਰ ਅਤੇ ਕਿਸਾਨ ਵੀ ਸ਼ਾਮਲ ਹੋਏ, ਜਿਨ੍ਹਾਂ ਨੂੰ ਮੁੱਖ ਤੌਰ ’ਤੇ ਸੀਟੂ ਦੇ ਸੂਬਾ ਸਕੱਤਰ ਸਾਥੀ ਸ਼ੇਰ ਸਿੰਘ ਫਰਵਾਹੀ ਤੋਂ ਇਲਾਵਾ ਕਿਸਾਨ ਦਰਸ਼ਨ ਸਿੰਘ ਮਹਿਰਮੀਆਂ ਨੇ ਸੰਬੋਧਨ ਕੀਤਾ। ਇਸ ਰੋਸ ਐਕਸਨ ’ਚ ਮਨਰੇਗਾ ਮਜ਼ਦੂਰ ਆਗੂ ਸਿਮਰਜੀਤ ਕੌਰ, ਬਲਵੀਰ ਸਿੰਘ, ਦੇਵ ਸਿੰਘ, ਗੁਰਮੇਲ ਕੌਰ, ਜਰਨੈਲ ਕੌਰ ਸੀਤੋ, ਸਰਜੀਤ ਕੌਰ, ਰਾਮ ਸਿੰਘ, ਭੋਲਾ ਸਿੰਘ ਆਦਿ ਨੇ ਕਿਹਾ ਕਿ ਕੇਂਦਰੀ ਸਰਕਾਰ ਭਾਰਤੀ ਅਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਸਰਕਾਰੀ ਅਤੇ ਪਬਲਿਕ ਅਦਾਰਿਆਂ ਨੂੰ ਦੇ ਰਹੀ ਹੈ ਡਕਾਰ, ਕਿਰਤੀਆਂ ਤੋਂ 29 ਕਿਰਤ ਕਾਨੂੰਨ ਖੋਹ ਕੇ ਨਵੇਂ ਲੇਬਰ ਕੋਡਾ ਰਾਹੀਂ ਕਰ ਰਹੀ ਹੈ ਮਾਰ, ਹੁਣ ਨਹੀਂ ਚਾਹੀਦੀ। ਦੇਸ਼ ਨੂੰ ਐੱਸਸੀ ਮਜ਼ਦੂਰ ਕਿਸਾਨ ਅਤੇ ਦੇਸ਼ ਵਿਰੋਧੀ ਸਰਕਾਰ। ਉਨ੍ਹਾਂ ਕਿਹਾ ਕਿ ਨਵਾਂ ਜੀ ਰਾਮ ਜੀ ਕਾਨੂੰਨ ਬਣਾ ਕੇ ਮਗਨਰੇਗਾ ਦਾ ਖਾਤਮਾ ਕਰ ਕੇ ਬਜਟ ਘਟਾ ਕੇ ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਰੋਜ਼ੀ ਰੋਟੀ ਖੋਹਣ ਵੱਲ ਵਧ ਰਹੀ ਹੈ ਉੱਥੇ ਸੰਵਿਧਾਨਿਕ ਕਾਨੂੰਨੀ ਪਹਿਲੇ 29 ਕਿਰਤ ਕਾਨੂੰਨਾਂ ਨੂੰ ਨਵੇਂ ਚਾਰ ਲੇਬਰ ਕੋਡਾਂ ’ਚ ਬਦਲ ਕੇ ਖਾਤਮਾ ਕਰ ਦਿੱਤਾ ਹੈ, ਜਿਨ੍ਹਾਂ ਰਾਹੀਂ ਵੱਡੇ ਛੋਟੇ ਉਦਯੋਗਪਤੀ ਕਾਰਪੋਰੇਟ ਮਾਲਕਾਂ ਨੂੰ ਕਿਰਤੀਆਂ ਦੀ ਭਾਰੀ ਲੁੱਟ ਕਰਨ ਦੀ ਖੁੱਲ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਰਾਹੀਂ ਘੱਟੋ ਘੱਟ ਉਜਰਤਾਂ ਦਿਹਾੜੀ ਦਾ 178/- ਰੁਪਏ ਫਲੋਰ ਰੇਟ ਤਹਿ ਕਰ ਦਿੱਤਾ। ਲੇਬਰ ਕੋਡ ਲਾਗੂ ਕਰਨ ਨਾਲ ਘੱਟੋ-ਘੱਟ ਮਜ਼ਦੂਰੀ ਦੇਣਾ ਮਾਲਕਾਂ ਲਈ ਜ਼ਰੂਰੀ ਨਹੀਂ ਨਾ ਕੋਈ ਸਾਲਾਨਾ ਜੁਰਮਾਨਾ ਹੈ, ਜਿਸ ਵਿਰੁੱਧ ਸਾਂਝੇ ਘੋਲ ਸਮੇਂ ਦੀ ਇਤਿਹਾਸਕ ਲੋੜ ਬਣ ਗਈ ਹੈ।