ਧੀ ਦੇ ਵਿਆਹ ਦੀ ਖੁਸ਼ੀ ਸੇਵਾ ਕਰਕੇ ਮਨਾਈ: ਗੁੱਡਵਿਲ ਸੁਸਾਇਟੀ ਨੇ ਗਰਭਵਤੀ ਔਰਤਾਂ ਨੂੰ ਵੰਡੀ ਖੁਰਾਕ
ਗੁੱਡਵਿਲ ਸੁਸਾਇਟੀ (ਰਜਿ.) ਪਰਸ ਰਾਮ ਨਗਰ, ਬਠਿੰਡਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਪ੍ਰਵੇਸ਼ ਕੁਮਾਰ ਬਰੇਜਾ (ਗੁੜਗਾਓਂ ਵਾਲੇ) ਦੇ ਸਹਿਯੋਗ ਨਾਲ 32 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ ਗਿਆ।
Publish Date: Sun, 01 Mar 2026 07:38 AM (IST)
Updated Date: Sun, 01 Mar 2026 07:40 AM (IST)

ਪੰਜਾਬੀ ਜਾਗਰਣ, ਬੰਠਿਡਾ - ਗੁੱਡਵਿਲ ਸੁਸਾਇਟੀ (ਰਜਿ.) ਪਰਸ ਰਾਮ ਨਗਰ, ਬਠਿੰਡਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਪ੍ਰਵੇਸ਼ ਕੁਮਾਰ ਬਰੇਜਾ (ਗੁੜਗਾਓਂ ਵਾਲੇ) ਦੇ ਸਹਿਯੋਗ ਨਾਲ 32 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ ਗਿਆ।
ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਹਿਰ ਡਾ. ਕੇ. ਕੇ. ਬਜਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਜੱਚਾ-ਬੱਚਾ ਨੂੰ ਤੰਦਰੁਸਤ ਰੱਖਣ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਪ੍ਰਮਾਤਮਾ ਆਪਣੀ ਕਿਰਪਾ ਹਮੇਸ਼ਾ ਬਣਾਈ ਰੱਖੇ। ਉਨ੍ਹਾਂ ਨੇ ਸਲਾਹ ਦਿੱਤੀ ਕਿ ਬੱਚੇ ਨੂੰ ਪਹਿਲੇ 6 ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਅਤੇ ਡਿਲੀਵਰੀ ਹਮੇਸ਼ਾ ਸਿਵਲ ਹਸਪਤਾਲ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਹੀ ਕਰਵਾਉਣੀ ਚਾਹੀਦੀ ਹੈ।
ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਬਰੇਜਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ; ਜੇਕਰ ਉਹ ਜਨਮ ਤੋਂ ਤੰਦਰੁਸਤ ਹੋਣਗੇ, ਤਾਂ ਹੀ ਦੇਸ਼ ਦੀ ਸੇਵਾ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰਵੇਸ਼ ਕੁਮਾਰ ਬਰੇਜਾ, ਜੋ ਲਗਾਤਾਰ ਸੇਵਾ ਕਰਦੇ ਰਹਿੰਦੇ ਹਨ, ਨੇ ਇਸ ਵਾਰ ਆਪਣੀ ਬੇਟੀ ਪ੍ਰਿਆਂਸ਼ੀ ਦੇ ਵਿਆਹ ਦੀ ਖੁਸ਼ੀ ਵਿੱਚ ਗਰਭਵਤੀ ਔਰਤਾਂ ਅਤੇ ਗੁੱਡਵਿਲ ਸਟਾਫ਼ ਲਈ ਮਿਠਾਈ ਦੀ ਸੇਵਾ ਵੀ ਕੀਤੀ ਹੈ। ਸਾਰਿਆਂ ਨੇ 'ਜੈ ਮਾਤਾ ਦੀ' ਦੇ ਜੈਕਾਰਿਆਂ ਨਾਲ ਨਵ-ਵਿਆਹੀ ਜੋੜੀ ਨੂੰ ਸੁਖੀ ਜੀਵਨ ਦੀਆਂ ਅਸੀਸਾਂ ਦਿੱਤੀਆਂ।
ਪ੍ਰੋਗਰਾਮ ਵਿੱਚ ਸਹਿਯੋਗ ਦੇਣ ਵਾਲੇ:
ਕੇ. ਆਰ. ਜਿੰਦਲ (ਮਹਾਂਸੰਚਾਲਕ)
ਰਮੇਸ਼ ਕੁਮਾਰ ਬਾਂਸਲ (ਵਿੱਤ ਸਕੱਤਰ)
ਡਾ. ਜੋਤ ਰਾਮ ਜੈਨ (ਹੈਲਥ ਕਨਵੀਨਰ)
ਕ੍ਰਿਸ਼ਨ ਬਰੇਜਾ, ਆਰ. ਸੀ. ਗੁਪਤਾ (ਐਡਵੋਕੇਟ), ਪਵਨ ਰਿੱਕੀ, ਜਤਿਨ ਵਰਮਾ, ਦਾਮੋਦਰ ਮਿੱਤਲ ਅਤੇ ਗੁੱਡਵਿਲ ਸਟਾਫ਼।