ਭਾਜਪਾ ਕਿਸਾਨ ਮੋਰਚੇ ਦੇ ਜ਼ਿਲ੍ਹਾ ਅਹੁਦੇਦਾਰ ਐਲਾਨੇ
ਭਾਜਪਾ ਕਿਸਾਨ ਮੋਰਚੇ ਦੇ ਜ਼ਿਲ੍ਹਾ ਅਹੁਦੇਦਾਰ ਐਲਾਨੇ
Publish Date: Sun, 11 Jan 2026 05:01 PM (IST)
Updated Date: Mon, 12 Jan 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੇਂਡੂ ਖੇਤਰ ਵਿਚ ਭਾਜਪਾ ਦੀ ਮਜਬੂਤੀ ਅਤੇ ਹਰ ਵਰਗ ਨੂੰ ਨਾਲ ਜੋੜਨ ਲਈ ਭਾਜਪਾ ਵੱਖ ਵੱਖ ਵਿੰਗਾ ਰਾਹੀਂ ਅੱਗੇ ਵਧਣ ਦਾ ਯਤਨ ਕਰ ਰਹੀ ਹੈ, ਪਿੰਡਾਂ ਵਿਚ ਕਿਸਾਨਾਂ ਤਕ ਪਹੁੰਚ ਕਰਨ ਤੇ ਕਿਸਾਨੀ ਮਸਲਿਆਂ ਦੇ ਹੱਲ ਯਕੀਨੀ ਬਣਾਉਣ ਲਈ ਪਾਰਟੀ ਦੇ ਕਿਸਾਨ ਮੋਰਚੇ ਨੂੰ ਜ਼ਿਲ੍ਹਾ ਪੱਧਰ ’ਤੇ ਸਰਗਰਮ ਕੀਤਾ ਗਿਆ ਹੈ। ਜਿਸ ਦੇ ਤਹਿਤ ਅੱਜ ਬਠਿੰਡਾ ਦੇ ਪਾਰਟੀ ਦਫ਼ਤਰ ਵਿਖੇ ਭਾਜਪਾ ਦੇ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਕਿਸਾਨ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਭਾਈਰੂਪਾ ਦੀ ਅਗਵਾਈ ਵਿਚ ਕਿਸਾਨ ਮੋਰਚੇ ਦੀ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਭਾਜਪਾ ਆਗੂਆਂ ਵੱਲੋਂ ਜਾਰੀ ਸੂਚੀ ਅਨੁਸਾਰ ਸੁਖਜੀਤ ਸਿੰਘ ਕਮਾਲੂ ਅਤੇ ਕਾਰਤਿਕ ਕੁਮਾਰ ਨੂੰ ਜਿਲ੍ਹਾ ਜਰਨਲ ਸਕੱਤਰ, ਮੇਜਰ ਸਿੰਘ ਗਿੱਲ ਰਾਮਪੁਰਾ, ਸਤਨਾਮ ਸਿੰਘ ਭੂੰਦੜ, ਕੁਲਦੀਪ ਸਿੰਘ ਮਲੂਕਾ ਤੇ ਗੁਰਬਿੰਦਰ ਸਿੰਘ ਬੱਲੋ ਨੂੰ ਜਿਲ੍ਹਾ ਮੀਤ ਪ੍ਰਧਾਨ, ਸੁਖਦੀਪ ਸਿੰਘ ਜਗਾ, ਮਹੇਸ਼ ਕੁਮਾਰ ਭਾਈਰੂਪਾ, ਜਸਵੀਰ ਸਿੰਘ ਲਹਿਰੀ, ਅਵਤਾਰ ਸਿੰਘ ਸ਼ੇਰਗੜ੍ਹ ਤੇ ਲਖਵੀਰ ਸਿੰਘ ਲਹਿਰੀ ਨੂੰ ਜਿਲ੍ਹਾ ਸਕੱਤਰ, ਪ੍ਰੇਮ ਸਿੰਘ ਦੁਲੇਵਾਲਾ, ਹਜਾਰਾ ਸਿੰਘ ਭਾਈਰੂਪਾ, ਗੁਰਪ੍ਰੀਤ ਸਿੰਘ ਫੂਲ, ਗੁਰਚੇਤ ਸਿੰਘ ਮਹਿਰਾਜ ਅਤੇ ਮਹਿੰਦਰ ਸਿੰਘ ਰਾਮਪੁਰਾ ਨੂੰ ਜ਼ਿਲ੍ਹਾ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਅਤੇ ਬੂਟਾ ਭਾਈਰੂਪਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਦੇ ਅਹੁਦੇਦਾਰ ਪਿੰਡਾਂ ਵਿਚ ਕਿਸਾਨਾਂ ਤੱਕ ਪਹੁੰਚ ਕਰਣਗੇ ਤੇ ਕਿਸਾਨੀ ਨਾਲ ਜੁੜੀਆਂ ਮੁਸ਼ਕਿਲਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਚੰਦਨ ਕਾਂਤ ਮੰਡਲ ਪ੍ਰਧਾਨ, ਮਨਦੀਪ ਸ਼ਰਮਾ ਮਲੂਕਾ ਮੰਡਲ ਪ੍ਰਧਾਨ, ਕਰਮਜੀਤ ਬੰਗੀ, ਧੰਨਰਾਜ ਚਾਉਕੇ, ਸੱਤਪਾਲ ਭੂੰਦੜ, ਨਰਿੰਦਰ ਪਾਲ ਸਿੰਘ ਮੰਡੀ ਕਲਾ, ਸੁਖਬੀਰ ਸਿੰਘ ਅਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ।