- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਸਥਾਨਕ ਦਾਣਾ ਮੰਡੀ ਨੇੜੇ ਸਥਿਤੀ ਸ਼ਮਸ਼ਾਘਾਟ 'ਚ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਦਾ ਪੂਰਾ ਪ੍ਰਬੰਧ ਸਮਾਜਿਕ ਸੰਸਥਾ 'ਸਹਾਰਾ ਜਨਸੇਵਾ ਸੁਸਾਇਟੀ' ਦੇ ਸਹਿਯੋਗ ਨਾਲ ਕੀਤਾ ਗਿਆ।

ਜਾਸ, ਬਠਿੰਡਾ : ਸਹਿਰ ਦੇ ਮਲੋਟ ਰੋਡ 'ਤੇ ਪਿੰਡ ਬਹਿਮਣ ਦੀਵਾਨਾ ਦੇ ਖੇਤਾਂ 'ਚੋਂ ਸੂਟਕੇਸ 'ਚ ਬਰਾਮਦ ਲੜਕੀ ਦੀ ਲਾਸ਼ ਦੇ ਮਾਮਲੇ 'ਚ ਉਸ ਸਮੇਂ ਨਵਾਂ ਵਿਵਾਦ ਖੜ੍ਹਾ ਹੋ ਗਿਆ, ਜਦੋਂ ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਨੇ ਅਸਥੀਆਂ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਪਹਿਲਾਂ ਹੀ ਹੱਤਿਆ ਅਤੇ ਲਾਸ਼ ਨੂੰ ਟਿਕਾਣੇ ਲਾਉਣ ਦੀ ਵਾਰਦਾਤ ਕਾਰਨ ਚਰਚਾ 'ਚ ਸੀ, ਉੱਥੇ ਹੁਣ ਅੰਤਿਮ ਸੰਸਕਾਰ ਨਾਲ ਜੁੜਿਆ ਘਟਨਾਕ੍ਰਮ ਵੀ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ।
ਬੀਤੀ 11 ਫਰਵਰੀ ਨੂੰ ਖੇਤਾਂ 'ਚ ਪਏ ਸੂਟਕੇਟ 'ਚੋਂ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਖੇਤਰ 'ਚ ਸਨਸਨੀ ਫੈਲ ਗਈ ਸੀ। ਪੁਲਿਸ ਨੇ ਜਾਂਚ ਦੌਰਾਨ ਲੜਕੀ ਦੇ ਕਥਿਤ ਪ੍ਰੇਮੀ ਪ੍ਰਿੰਸ ਕੁਮਾਰ ਨੂੰ ਹੱਤਿਆ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ 'ਚ ਅਹਿਮ ਸੁਰਾਗ ਮਿਲੇ ਹਨ ਅਤੇ ਮਾਮਲੇ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ।
ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਸਥਾਨਕ ਦਾਣਾ ਮੰਡੀ ਨੇੜੇ ਸਥਿਤੀ ਸ਼ਮਸ਼ਾਘਾਟ 'ਚ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਦਾ ਪੂਰਾ ਪ੍ਰਬੰਧ ਸਮਾਜਿਕ ਸੰਸਥਾ 'ਸਹਾਰਾ ਜਨਸੇਵਾ ਸੁਸਾਇਟੀ' ਦੇ ਸਹਿਯੋਗ ਨਾਲ ਕੀਤਾ ਗਿਆ। ਸੰਸਥਾ ਦੇ ਨੁਮਾਇੰਦੇ ਅਤੇ ਮ੍ਰਿਤਕਾ ਦੇ ਕੁਝ ਨਜ਼ਦੀਕੀ ਰਿਸ਼ਤੇਦਾਰ ਮੌਕੇ 'ਤੇ ਮੌਜੂਦ ਸਨ।
ਸਹਾਰਾ ਸੰਸਥਾ ਨੇ ਪੂਰੀ ਕੀਤੀ ਧਾਰਮਿਕ ਪ੍ਰਕਿਰਿਆ
ਹਾਲਾਂਕਿ ਅੰਤਿਮ ਸੰਸਕਾਰ ਤੋਂ ਬਾਅਦ ਸਥਿਤੀ ਉਸ ਸਮੇਂ ਅਸਹਿਜ ਹੋ ਗਈ, ਜਦੋਂ ਮੌਜੂਦ ਰਿਸ਼ਤੇਦਾਰਾਂ ਨੇ ਅਸਥੀਆਂ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਹਾਰਾ ਟੀਮ ਨੂੰ ਅਪੀਲ ਕੀਤੀ ਕਿ ਉਹ ਹੀ ਅਸਥੀਆਂ ਇਕੱਠੀਆਂ ਕਰ ਕੇ ਅਗਲੀ ਧਾਰਿਮਕ ਪ੍ਰਕਿਰਿਆ ਪੂਰੀ ਕਰਵਾਉਣ। ਪਰਿਵਾਰ ਦੇ ਇਸ ਫ਼ੈਸਲੇ ਨੂੰ ਲੈ ਕੇ ਖੇਤਰ 'ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕੁਝ ਲੋਕ ਇਸ ਨੂੰ ਸਮਾਜਿਕ ਦਬਾਅ ਨਾਲ ਜੋੜ ਕੇ ਵੇਖ ਰਹੇ ਹਨ ਤਾਂ ਕੁਝ ਇਸ ਨੂੰ ਪਰਿਵਾਰ ਦੀ ਨਿੱਜੀ ਹਾਲਾਤ ਦਾ ਨਤੀਜਾ ਦੱਸ ਰਹੇ ਹਨ।
ਸੰਸਥਾ ਜਲਦ ਹਰਿਦੁਆਰ ਵਿਖੇ ਜਲ ਪ੍ਰਵਾਹ ਕਰੇਗੀ ਅਸਥੀਆਂ
ਸਹਾਰਾ ਜਨਸੇਵਾ ਦੀ ਟੀਮ ਨੇ ਪਰਿਵਾਰ ਦੀ ਅਪੀਲ 'ਤੇ ਅਸਥੀਆਂ ਇਕੱਤਰ ਕਰ ਕੇ ਸੁਰੱਖਿਅਤ ਰੱਖ ਲਈਆਂ ਹਨ। ਸੰਸਥਾ ਦੇ ਨੁਮਾਇੰਦਿਆਂ ਅਨੁਸਾਰ, ਅਸਥੀਆਂ ਜਲਦ ਹੀ ਹਰਿਦੁਆਰ ਭੇਜੀਆਂ ਜਾਣਗੀਆਂ ਅਤੇ ਧਾਰਮਿਕ ਰੀਤੀ ਰਿਵਾਜਾਂ ਨਾਲ ਗੰਗਾ 'ਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਦੇ ਮਾਮਲੇ 'ਚ ਜਾਂਚ ਜਾਰੀ ਹੈ ਅਤੇ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ। ਸੂਟਕੇਸ 'ਚ ਲਾਸ਼ ਮਿਲਣ ਤੋਂ ਲੈ ਕੇ ਅਸਥੀਆਂ ਲੈਣ ਤੋਂ ਇਨਕਾਰ ਤੱਕ ਦੀਆਂ ਘਟਨਾਵਾਂ ਨੇ ਪੂਰੇ ਮਾਮਲੇ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ ਹੈ।