Bathinda News : ਖੇਤ ’ਚੋਂ ਗੰਨਾ ਪੁੱਟਣ ਦੇ ਸ਼ੱਕ 'ਚ ਕੁੱਟ ਕੁੱਟ ਕੇ ਨੌਜਵਾਨ ਦੀ ਹੱਤਿਆ, ਪਿਓ ਪੁੱਤਰ ਖਿਲਾਫ਼ ਕੇਸ ਦਰਜ ਕਰਕੇ ਪਿਓ ਨੂੰ ਕੀਤਾ ਕਾਬੂ
ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਖੇਤਾਂ ਵਿਚ ਲੱਗੇ ਕਮਾਦ ਵਿੱਚੋਂ ਗੰਨਾ ਪੁੱਟਣ ਦੇ ਸ਼ੱਕ ਵਿਚ ਖੇਤ ਦੇ ਮਾਲਕ ਅਤੇ ਉਸਦੇ ਪੁੱਤਰ ਵੱਲੋਂ ਬੁਰੀ ਤਰ੍ਹਾਂ ਕੁੱਟ ਕੇ ਇਕ ਨੌਜਵਾਨ ਮਜ਼ਦੂਰ ਦੀ ਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
Publish Date: Thu, 05 Feb 2026 05:28 PM (IST)
Updated Date: Thu, 05 Feb 2026 05:33 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਖੇਤਾਂ ਵਿਚ ਲੱਗੇ ਕਮਾਦ ਵਿੱਚੋਂ ਗੰਨਾ ਪੁੱਟਣ ਦੇ ਸ਼ੱਕ ਵਿਚ ਖੇਤ ਦੇ ਮਾਲਕ ਅਤੇ ਉਸਦੇ ਪੁੱਤਰ ਵੱਲੋਂ ਬੁਰੀ ਤਰ੍ਹਾਂ ਕੁੱਟ ਕੇ ਇਕ ਨੌਜਵਾਨ ਮਜ਼ਦੂਰ ਦੀ ਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੋਰਾ ਸਿੰਘ 27 ਸਾਲ ਵਾਸੀ ਲਹਿਰਾ ਸੌਂਧਾ ਵਜੋਂ ਹੋਈ ਹੈ, ਜਿਹੜਾ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।ਨੌਜਵਾਨ ਦੀ ਗੰਨਾ ਪੁੱਟਣ ਦੇ ਸ਼ੱਕ ਵਿਚ ਕੀਤੀ ਗਈ ਹੱਤਿਆ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ।
ਥਾਣਾ ਨਥਾਣਾ ਦੇ ਐਸਐਚਓ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਕੁਲਦੀਪ ਸਿੰਘ ਵਾਸੀ ਲਹਿਰਾ ਮੁਹੱਬਤ ਤੇ ਉਸਦੇ ਪੁੱਤਰ ਖਿਲਾਫ਼ ਕੇਸ ਦਰਜ ਕਰਕ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਉਸਦੇ ਪੁੱਤਰ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।