Bathinda News : ਮੌੜ-ਤਲਵੰਡੀ ਰੋਡ 'ਤੇ ਭਿਆਨਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ; ਦੋ ਗੰਭੀਰ ਜ਼ਖ਼ਮੀ
| ਉਸਦੇ ਕਹਿਣ ਕਰਕੇ ਹੀ ਇਹ ਨੌਜਵਾਨ ਬਾਹਰ ਆਏ ਅਤੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਜਿਸ 'ਚ ਬਲਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਨੌਲਾ, ਹਰਪ੍ਰੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਮਾਨਸਾ, ਗੁਰਸਿਮਰਨ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਮਾਨਸਾ ਦੀ ਮੌਕੇ ਤੇ ਹੀ ਮੌਤ ਹੋ ਗਈ |
Publish Date: Sun, 22 Mar 2026 08:23 PM (IST)
Updated Date: Sun, 22 Mar 2026 08:26 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ: ਬੀਤੀ ਰਾਤ ਪਿੰਡ ਸੰਦੋਹਾ ਦੇ ਨੱਤ ਪੈਲੇਸ ਕੋਲ ਇੱਕ ਬੇਕਾਬੂ ਹੋਈ ਕਾਰ ਦੇ ਦਰੱਖਤਾਂ ਨਾਲ ਟਕਰਾ ਜਾਣ ਕਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ |
ਸੁਖਵਿੰਦਰ ਸਿੰਘ ਵਾਸੀ ਪੱਤੀ ਭੈਣੀ ਸਾਹਿਬ ਜਿਲ੍ਹਾ ਬਰਨਾਲਾ ਨੇ ਥਾਣਾ ਮੌੜ ਦੀ ਪੁਲਸ ਕੋਲ ਬਿਆਨ ਦਰਜ਼ ਕਰਵਾਏ ਹਨ ਕਿ ਉਹਨਾਂ ਦਾ ਲੜਕਾ ਹਰਪ੍ਰੀਤ ਸਿੰਘ ਅਤੇ ਬਲਪ੍ਰੀਤ ਸਿੰਘ ਰੋੜੀ ਵਿਖੇ ਇੱਕ ਨਸ਼ਾ ਛੁਡਾਉ ਕੇਂਦਰ 'ਚ ਦਾਖਲ ਹਨ | ਉਨ੍ਹਾਂ ਕਿਹਾ ਕਿ ਮੇਰਾ ਲੜਕਾ ਬਲਪ੍ਰੀਤ ਸਿੰਘ ਅਤੇ ਉਸਦੇ ਸਾਥੀ ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਜਸ਼ਨਦੀਪ ਸਿੰਘ ਕਾਹਨਗੜ੍ਹ ਦਾਖਲ ਸਨਾ ਜੋ ਨਸ਼ਾ ਛੁਡਾਉ ਕੇਂਦਰ ਦੇ ਸੰਚਲਕਾਂ ਦੇ ਕਹਿਣ ਤੇ ਅਮਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਸੈਂਟਰ ਵਿਖੇ ਲੈ ਕੇ ਆਉਣ ਲਈ ਸੈਂਟਰ ਤੋਂ ਬਾਹਰ ਆਏ ਸਨ | ਜਦੋਂ ਕਿ ਉਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਨਸ਼ਾ ਛੁਡਾਉ ਕੇਂਦਰ ਦਾ ਸੰਚਾਲਕ ਉਨ੍ਹਾਂ ਨੂੰ ਬਾਹਰ ਨਹੀ ਭੇਜ ਸਕਦਾ ਸੀ | ਉਸਦੇ ਕਹਿਣ ਕਰਕੇ ਹੀ ਇਹ ਨੌਜਵਾਨ ਬਾਹਰ ਆਏ ਅਤੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਜਿਸ 'ਚ ਬਲਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਨੌਲਾ, ਹਰਪ੍ਰੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਮਾਨਸਾ, ਗੁਰਸਿਮਰਨ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਮਾਨਸਾ ਦੀ ਮੌਕੇ ਤੇ ਹੀ ਮੌਤ ਹੋ ਗਈ |
ਇਸ ਸਬੰਧੀ ਥਾਣਾ ਮੌੜ ਦੀ ਪੁਲਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਿ੍ਤਕਾਂ ਦੀਆਂ ਡੈੱਡ ਬਾਡੀਜ਼ ਤਲਵੰਡੀ ਸਾਬੋ ਹਸਪਤਾਲ ਵਿਖੇ ਭੇਜ ਦਿੱਤੀਆ ਗਈਆ ਹਨ |